Connect with us

ਪੰਜਾਬ ਨਿਊਜ਼

ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹੋਏ ਵਿਦਿਆਰਥੀ , ਰਾਜਾ ਵੜਿੰਗ ਨੂੰ ਮਾਪਿਆਂ ਨੇ ਲਗਾਈ ਗੁਹਾਰ

Published

on

Parents appeal to Raja Waring, students who were forced to linger in buses

ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰੋਜ਼ਾਨਾ ਹੀ ਨਿੱਜੀ ਬੱਸਾਂ ‘ਤੇ ਨਕੇਲ ਪਾਉਣ ਕਰਕੇ ਅਕਸਰ ਹੀ ਚਰਚਾ ਵਿੱਚ ਛਾਏ ਹੋਏ ਹਨ, ਉੱਥੇ ਵਿਧਾਨ ਸਭਾ ਹਲਕਾ ਨਾਭਾ ਦੇ ਸਰਕਲ ਭਾਦਸੋਂ ਤੋਂ ਨਾਭਾ-ਪਟਿਆਲਾ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਘੱਟ ਹੋਣ ਕਾਰਨ ਵਿਦਿਆਰਥੀ ਵਰਗ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉੱਚ ਸਿੱਖਿਆ ਲਈ ਨਾਭਾ-ਪਟਿਆਲਾ ਜਾਣ ਵਾਲੇ ਵਿਦਿਆਰਥੀ ਰੋਜ਼ਾਨਾ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹਨ।

Raja Waring

Raja Waring

ਉੱਥੇ ਹੀ ਭਾਦਸੋਂ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਲਾਜ਼ਮਾਂ/ਵਿਦਿਆਰਥੀਆਂ ਨੇ ਕਿਹਾ ਕਿ ਪੀ. ਆਰ. ਟੀ. ਸੀ. ਪਟਿਆਲਾ ਡਿਪੂ ਦੀ ਬੱਸ ਸੇਵਾ ਭਾਦਸੋਂ ਤੋਂ ਅੱਧੇ-ਅੱਧੇ ਘੰਟੇ ਬਾਅਦ ਚੱਲਦੀ ਹੈ। ਜਦੋਂ ਤੋਂ ਕੈਪਟਨ ਸਰਕਾਰ ਨੇ ਬੱਸਾਂ ਵਿਚ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਹੈ, ਔਰਤਾਂ ਸਵੇਰ ਵਾਲੇ ਮੁਲਾਜ਼ਮ ਟਾਈਮਾਂ ਵਿੱਚ ਸਫ਼ਰ ਕਰਦੀਆਂ ਹਨ ਕਿਉਂਕਿ ਸਵੇਰੇ 8 ਵਜੇ ਤੋਂ ਬਾਅਦ 10.30 ਵਜੇ ਤੱਕ ਸਰਕਾਰੀ ਬੱਸ ਸਰਵਿਸ ਨਹੀਂ। ਉਨ੍ਹਾਂ ਕਿਹਾ ਕਿ ਖੰਨਾ ਅਤੇ ਮੱਲੇਵਾਲ ਤੋਂ ਆਉਣ ਵਾਲੀਆਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਜਦੋਂ ਭਾਦਸੋਂ ਪੁੱਜਦੀਆਂ ਹਨ ਤਾਂ ਉਨ੍ਹਾਂ ਵਿਚ ਤਿੱਲ ਸੁੱਟਣ ਨੂੰ ਵੀ ਥਾਂ ਨਹੀਂ ਹੁੰਦੀ।

 

ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਲਮਕ-ਲਮਕ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆ ਵੱਲੋਂ ਮੈਨੇਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਪਟਿਆਲਾ ਤੋਂ ਮੰਗ ਕੀਤੀ ਕਿ ਭਾਦਸੋਂ-ਪਟਿਆਲਾ ਰੂਟ ‘ਤੇ ਵਿਦਿਆਰਥੀਆਂ ਲਈ ਸਵੇਰ ਸਮੇਂ ਅਤੇ ਕਾਲਜਾਂ ਤੋਂ ਛੁੱਟੀ ਹੋਣ ਸਮੇਂ ਸਪੈਸ਼ਲ ਬੱਸਾਂ ਚਲਾਈਆਂ ਜਾਣ ਤਾਂ ਜੋ ਵਿਦਿਆਰਥੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

Facebook Comments

Trending