ਪੰਜਾਬੀ

ਕਰੋੜਾਂ ਦੀ ਮਾਲਕਨ ਹੈ ਪਲਕ ਤਿਵਾਰੀ, ਗੀਤਾਂ ਤੇ ਫ਼ਿਲਮਾਂ ਲਈ ਲੈਂਦੀ ਹੈ ਮੋਟੀ ਫੀਸ

Published

on

ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਹੈ। ਉਸ ਦੀਆਂ ਤਸਵੀਰਾਂ ਉਸ ਦੀ ਫਿਟਨੈੱਸ ਦੀ ਗਵਾਹੀ ਭਰਦੀਆਂ ਹਨ। ਇਕ ਪਾਸੇ ਜਿਥੇ ਸ਼ਵੇਤਾ ਤਿਵਾਰੀ ਦਿਨੋਂ ਦਿਨ ਜਵਾਨ ਹੁੰਦੀ ਜਾ ਰਹੀ ਹੈ, ਉਥੇ ਦੂਜੇ ਪਾਸੇ ਉਸ ਦੀ ਧੀ ਪਲਕ ਤਿਵਾਰੀ ਨੇ ਵੀ ਐਂਟਰਟੇਨਮੈਂਟ ਇੰਡਸਟਰੀ ’ਚ ਐਂਟਰੀ ਕਰ ਲਈ ਹੈ। ਪਲਕ ਤਿਵਾਰੀ ਵੀ ਆਪਣੀ ਮਾਂ ਵਾਂਗ ਬੇਹੱਦ ਖ਼ੂਬਸੂਰਤ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਕਾਫੀ ਫੈਨ ਫਾਲੋਇੰਗ ਹੈ। ਇਨ੍ਹੀਂ ਦਿਨੀਂ ਉਹ ਇੰਡਸਟਰੀ ’ਚ ਕਾਫੀ ਮਸ਼ਹੂਰ ਚਿਹਰਾ ਬਣ ਚੁੱਕੀ ਹੈ।

ਪਲਕ ਤਿਵਾਰੀ ਪਹਿਲੀ ਵਾਰ ਹਾਰਡੀ ਸੰਧੂ ਦੇ ਗੀਤ ‘ਬਿਜਲੀ ਬਿਜਲੀ’ ਦੇ ਮਿਊਜ਼ਿਕ ਵੀਡੀਓ ’ਚ ਨਜ਼ਰ ਆਈ ਸੀ। ਗੀਤ ਨੇ ਅਦਾਕਾਰਾ ਨੂੰ ਤੇਜ਼ੀ ਨਾਲ ਸਫਲਤਾ ਦਿੱਤੀ। ਇਸ ਤੋਂ ਬਾਅਦ ਉਹ ਬਾਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਵੀ ਨਜ਼ਰ ਆਈ ਪਰ ਇਸ ਦੇ ਬਾਵਜੂਦ ਪਲਕ ਤਿਵਾਰੀ ਅਜੇ ਵੀ ਆਪਣੀ ਸ਼ਾਪਿੰਗ ਦੇ ਬਿੱਲ ਲਈ ਆਪਣੀ ਮਾਂ ਸ਼ਵੇਤਾ ਤਿਵਾਰੀ ’ਤੇ ਨਿਰਭਰ ਹੈ ਤੇ ਉਸ ਤੋਂ ਹੀ ਪੈਸੇ ਲੈਂਦੀ ਹੈ।

ਦਰਅਸਲ ਪਲਕ ਤਿਵਾਰੀ ਨੂੰ ਆਨਲਾਈਨ ਖ਼ਰੀਦਦਾਰੀ ਕਰਦੇ ਸਮੇਂ ਹਰ ਵਾਰ ਆਪਣੀ ਮਾਂ ਸ਼ਵੇਤਾ ਤਿਵਾਰੀ ਤੋਂ OTP ਮੰਗਣਾ ਪੈਂਦਾ ਹੈ। ਸਿਰਫ਼ ਇਸ ਲਈ ਕਿ ਉਹ ਸਭ ਤੋਂ ਮਸ਼ਹੂਰ ਟੈਲੀਵਿਜ਼ਨ ਅਦਾਕਾਰਾਂ ’ਚੋਂ ਇਕ ਦੀ ਧੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਵਿਗੜੀ ਹੋਈ ਹੈ। ਦਰਅਸਲ ਪਲਕ ਤਿਵਾਰੀ ਆਪਣੇ ਪੈਸਿਆਂ ਨੂੰ ਲੈ ਕੇ ਬਹੁਤ ਸਾਵਧਾਨ ਰਹਿੰਦੀ ਹੈ ਤੇ ਅਕਸਰ ਆਪਣੇ ਪਰਿਵਾਰ ਨੂੰ ਸਪੋਰਟ ਕਰਨ ਦੀ ਇੱਛਾ ਜ਼ਾਹਿਰ ਕਰ ਚੁੱਕੀ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਰਿਪੋਰਟ ਮੁਤਾਬਕ ਪਲਕ ਤਿਵਾਰੀ ਦੀ ਕੁੱਲ ਜਾਇਦਾਦ ਲਗਭਗ 15 ਕਰੋੜ ਰੁਪਏ ਦੱਸੀ ਜਾਂਦੀ ਹੈ। ਉਸ ਦੀ ਕਮਾਈ ਉਸ ਦੇ ਪ੍ਰਾਜੈਕਟ ’ਤੇ ਨਿਰਭਰ ਕਰਦੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਹ ਵੀਡੀਓ ਗੀਤਾਂ ’ਚ ਕੰਮ ਕਰਨ ਦੇ 30 ਲੱਖ ਰੁਪਏ ਲੈਂਦੀ ਹੈ ਤੇ ਫ਼ਿਲਮਾਂ ਲਈ 50 ਤੋਂ 70 ਲੱਖ ਰੁਪਏ ਲੈਂਦੀ ਹੈ। ਜਿਵੇਂ-ਜਿਵੇਂ ਉਸ ਦਾ ਕਰੀਅਰ ਗ੍ਰਾਫ ਵੱਧ ਰਿਹਾ ਹੈ। ਉਸ ਦੀ ਆਮਦਨ ਦੇ ਸਰੋਤ ਵੀ ਖੁੱਲ੍ਹ ਰਹੇ ਹਨ। ਉਹ ਕਈ ਤਰੀਕਿਆਂ ਨਾਲ ਪੈਸਾ ਕਮਾਉਂਦੀ ਹੈ।

 

 

Facebook Comments

Trending

Copyright © 2020 Ludhiana Live Media - All Rights Reserved.