ਪੰਜਾਬੀ

ਪੀਲੇ ਲਹਿੰਗੇ ਅਤੇ ਫੁੱਲਾਂ ਵਾਲੇ ਗਹਿਣਿਆਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਪਲਕ, ਹਲਦੀ ਸੈਰੇਮਨੀ ਦੀਆਂ ਤਸਵੀਰਾਂ

Published

on

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਪਲਕ ਮੁਛਾਲ ਦੇ ਘਰ ਸਿਰਫ਼ ਇਕ ਦਿਨ ਬਾਅਦ ਯਾਨੀ 6 ਨਵੰਬਰ ਨੂੰ ਸ਼ਹਿਨਾਈਆਂ ਗੂੰਜਣ ਜਾ ਰਹੀਆਂ ਹੈ। ਗਾਇਕ ਦੇ ਘਰ ਪਿਛਲੇ ਸ਼ੁੱਕਰਵਾਰ ਤੋਂ ਵਿਆਹ ਦੇ ਸਮਾਗਮ ਸ਼ੁਰੂ ਹੋ ਗਏ ਹਨ। ਕੱਲ੍ਹ ਪਲਕ ਦੀ ਮਹਿੰਦੀ ਸੈਰੇਮਨੀ ਸੀ ਅਤੇ ਅੱਜ ਇਸ ਗਾਇਕਾ ਦੀ ਹਲਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਪਲਕ ਦੀ ਹਲਦੀ ਸਮਾਰੋਹ ‘ਚ ਪਹੁੰਚੀ 90 ਦੇ ਦਹਾਕੇ ਦੀ ਅਦਾਕਾਰਾ ਸ਼ੀਬਾ ਨੇ ਹਾਲ ਹੀ ’ਚ ਆਪਣੇ ਇੰਸਟਾ ਅਕਾਊਂਟ ’ਤੇ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੇ ਕੈਪਸ਼ਨ ‘ਚ ਲਿਖਿਆ ਕਿ ‘ਟੀਮ ਬ੍ਰਾਈਡ ਪਲਮੀਤ, ਹਲਤੀ ਸੈਰੇਮਨੀ।’

ਹਲਦੀ ਸੈਰੇਮਨੀ ’ਤੇ ਪਲਕ ਪੀਲੇ ਲਹਿੰਗੇ ’ਚ ’ਚ ਨਜ਼ਰ ਆਈ ਅਤੇ ਤਸਵੀਰਾਂ ’ਚ ਸਮਾਗਮ ਦਾ ਆਨੰਦ ਮਾਣ ਰਹੀ ਹੈ। ਪਲਕ ਫੁੱਲਾਂ ਵਾਲੇ ਗਹਿਣਿਆਂ ਨਾਲ ਪੀਲੇ ਲਹਿੰਗੇ ’ਚ ਬਹੁਤ ਖੂਬਸੂਰਤ ਲੱਗ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਲਕ ਮੁਛਾਲ ਕੱਲ ਯਾਨੀ 6 ਨਵੰਬਰ ਨੂੰ ਸੰਗੀਤ ਨਿਰਦੇਸ਼ਕ ਮਿਥੁਨ ਨਾਲ ਸੱਤ ਫ਼ੇਰੇ ਲੈ ਕੇ ਵਿਆਹ ਦੇ ਬੰਧਨ ’ਚ ਬੱਝੇਗੀ। ਗਾਇਕਾ ਨੂੰ ਦੁਲਹਨ ਦੇ ਲੁੱਕ ‘ਚ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

 

 

 

Facebook Comments

Trending

Copyright © 2020 Ludhiana Live Media - All Rights Reserved.