Connect with us

ਅੱਤਵਾਦ

ਪਾਕਿਸਤਾਨ ਦੀ ਵੱਡੀ ਸਾਜਿਸ਼ : ਡਰੋਨ ਰਾਹੀਂ ਭੇਜੇ 22 ਵਿਦੇਸ਼ੀ ਪਿਸਤੌਲ ਤੇ ਹੈਰੋਇਨ ਸਣੇ ਇਹ ਸਾਮਾਨ ਬਰਾਮਦ

Published

on

Pakistan's biggest conspiracy: 22 foreign pistols and heroin sent by drone seized

ਖੇਮਕਰਨ : ਬੀਐਫਐਫ ਨੇ ਤਿਉਹਾਰੀ ਸੀਜ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਭੇਜੇ ਗਏ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਵਿੱਚ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨ, 100 ਕਾਰਤੂਸ, ਇੱਕ ਕਿਲੋ ਹੈਰੋਇਨ, 72 ਗ੍ਰਾਮ ਅਫੀਮ ਸ਼ਾਮਲ ਹਨ।

ਰਾਤ ਨੂੰ ਸੈਕਟਰ ਖੇਮਕਰਨ ਦੇ ਬੀਓਪੀ ਤਿੱਬੜ ਦੇ ਕੋਲ ਇੱਕ ਪਲਾਸਟਿਕ ਦਾ ਬੈਗ ਬਰਾਮਦ ਹੋਇਆ। ਜਿਸਦੀ ਖੋਜ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਕੀਤੀ ਸੀ। ਬੈਗ ਵਿੱਚੋਂ 9 ਮਿਲੀਮੀਟਰ ਦੇ ਨਿਸ਼ਾਨ ਵਾਲੇ 22 ਵਿਦੇਸ਼ੀ ਪਿਸਤੌਲ, 44 ਮੈਗਜ਼ੀਨ, 100 ਕਾਰਤੂਸ, ਇੱਕ ਕਿਲੋ ਹੈਰੋਇਨ ਤੇ 72 ਗ੍ਰਾਮ ਅਫੀਮ ਬਰਾਮਦ ਹੋਈ। ਇਸ ਤੋਂ ਬਾਅਦ ਬੀਐਸਐਫ ਅਤੇ ਕਾਊਂਟਰ ਇੰਟੈਲੀਜੈਂਸ ਨੇ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੂੰ ਕੁਝ ਫ਼ੋਨ ਨੰਬਰ ਮਿਲੇ ਸਨ, ਜਿਨ੍ਹਾਂ ਦਾ ਪਤਾ ਲਗਾਇਆ ਗਿਆ ਸੀ। ਟਰੇਸਿੰਗ ਦੌਰਾਨ ਕੁਝ ਨਾਂ ਸਾਹਮਣੇ ਆਏ, ਜਿਨ੍ਹਾਂ ਨੇ ਪਹਿਲਾਂ ਹੀ ਪਾਕਿਸਤਾਨ ਤੋਂ ਹਥਿਆਰ ਤੇ ਨਸ਼ੇ ਮੰਗਵਾਏ ਸਨ। ਇਸਦੇ ਨਾਲ ਇਹ ਵੀ ਪਾਇਆ ਗਿਆ ਕਿ ਰਾਤ ਨੂੰ ਡਰੋਨ ਰਾਹੀਂ ਹੋਰ ਖੇਪ ਆਈ ਸੀ, ਇਹ ਖੇਪ ਬੀਐਸਐਫ ਦੀ 101 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਅਸ਼ੀਸ਼ ਕਪੂਰ, ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਇੰਦਰਦੀਪ ਸਿੰਘ ਦੀ ਸਾਂਝੀ ਟੀਮ ਵੱਲੋਂ ਬਰਾਮਦ ਕੀਤੀ ਗਈ।

Facebook Comments

Trending