ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੜੇ ਗਏ ਘੁਸਪੈਠੀਏ ਦਾ ਨਾਂ ਜ਼ੈਨ ਅਲੀ ਹੈ, ਜਿਸ ਨੇ ਆਪਣੀ ਉਮਰ 15 ਸਾਲ ਦੱਸੀ ਹੈ। ਉਕਤ ਨੌਜਵਾਨ ਫ਼ਿਰੋਜ਼ਪੁਰ ਸਰਹੱਦ ‘ਤੇ ਬੀ.ਐਸ.ਐਫ. ਚੌਕੀ ਕਸੋਕੇ ਦੇ ਇਲਾਕੇ ‘ਚੋਂ ਫੜਿਆ ਗਿਆ, ਜਿਸ ਕੋਲੋਂ 363 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ।ਜਿਵੇਂ ਹੀ ਇਹ ਘੁਸਪੈਠੀਏ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ , ਬੀ.ਐਸ.ਐਫ. ਉਸ ਨੂੰ ਗ੍ਰਿਫਤਾਰ ਕਰ ਲਿਆ। ਬੀ ਐੱਸ ਐੱਫ. ਇਨ੍ਹਾਂ ਘੁਸਪੈਠੀਏ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਭਾਰਤ ਵਿਚ ਦਾਖਲ ਹੋਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।