Connect with us

ਪੰਜਾਬੀ

ਲੱਦਾਖ ਨੇੜੇ ਪਾਕਿਸਤਾਨ ਨੇ ਆਪਣੇ ਏਅਰਬੇਸ ਚ ਤਾਇਨਾਤ ਕੀਤੇ ਲੜਾਕੂ ਜਹਾਜ਼, ਭਾਰਤੀ ਖੁਫੀਆ ਵਿਭਾਗ ਵਲੋਂ ਅਲਰਟ ਜਾਰੀ

Published

on

Pakistan f16 Jets

ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ ਨੇੜੇ ਆਪਣੇ ਸਕਰਦੂ ਤੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈ। ਸ਼ਨੀਵਾਰ ਨੂੰ ਪਾਕਿਸਤਾਨ ਨੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਰਕਤਾਂ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।

Pakistan f16 Jets

ਖੁਫੀਆ ਵਿਭਾਗ ਨੇ ਹਵਾਈ ਫੌਜ ਤੇ ਸੈਨਾ ਨੂੰ ਜਹਾਜ਼ਾਂ ਦੀ ਤਾਇਨਾਤੀ ਬਾਰੇ ਅਲਰਟ ਭੇਜਿਆ ਹੈ। ਸਕਰਦੂ ਪਾਕਿਸਤਾਨ ਦਾ ਇੱਕ ਫਾਰਵਰਡ ਆਪਰੇਟਿੰਗ ਬੇਸ ਹੈ। ਉਹ ਇਸ ਦੀ ਵਰਤੋਂ ਸਰਹੱਦ ‘ਤੇ ਆਰਮੀ ਆਪਰੇਸ਼ਨਜ਼ ਨੂੰ ਸਪੋਰਟ ਕਰਨ ਲਈ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਕਿ ਏਅਰ ਫੋਰਸ ਇੱਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਜਹਾਜ਼ ਸਕਰਦੂ ਵਿੱਚ ਸ਼ਿਫਟ ਕਰ ਰਹੀ ਹੈ।

Facebook Comments

Trending