ਪੰਜਾਬੀ

ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਵਿਭਾਗ ਨੇ ਮਨਾਇਆ ਵਿਸ਼ਵ ਧਰਤੀ ਦਿਵਸ

Published

on

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਵਿਭਾਗ ਨੇ ਵਿਸ਼ਵ ਧਰਤੀ ਦਿਹਾੜਾ ਮਨਾਇਆ । ਇਸ ਮੌਕੇ ਵਿਭਾਗ ਦੇ ਮੁਖੀ ਡਾ. ਪੀ ਕੇ ਕਿੰਗਰਾ ਨੇ ਵਰਤਮਾਨ ਮੌਸਮੀ ਅਤੇ ਜਲਵਾਯੂ ਮੁੱਦਿਆਂ ਬਾਰੇ ਗੱਲ ਕੀਤੀ । ਉਹਨਾਂ ਨੇ ਕੁਦਰਤ ਦੀ ਸਾਂਭ-ਸੰਭਾਲ ਅਤੇ ਰਖ-ਰਖਾਵ ਉੱਪਰ ਜ਼ੋਰ ਦਿੰਦਿਆਂ ਆਲਮੀ ਤਪਸ਼ ਦੇ ਭਿਆਨਕ ਨਤੀਜਿਆਂ ਦੀ ਗੱਲ ਕੀਤੀ । ਉਹਨਾਂ ਕਿਹਾ ਕਿ ਮਾਂ ਧਰਤੀ ਨੂੰ ਸੰਭਾਲਣ ਅਤੇ ਰਹਿਣ ਯੋਗ ਬਨਾਉਣ ਲਈ ਇਹੀ ਢੁੱਕਵਾਂ ਸਮਾਂ ਹੈ । ਇਸੇ ਕਰਕੇ ਹਰ ਸਾਲ ਵਿਸ਼ਵ ਧਰਤੀ ਦਿਹਾੜਾ ਮਨਾਇਆ ਜਾਂਦਾ ਹੈ ।

2022 ਦੇ ਧਰਤੀ ਦਿਹਾੜੇ ਦਾ ਥੀਮ ‘ਇਨਵੈਸਟ ਇਨ ਆਵਰ ਪਲੈਨਟ” ਰੱਖਿਆ ਗਿਆ ਹੈ ਜਿਸਦਾ ਉਦੇਸ਼ ਧਰਤੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਐੱਮ ਐੱਸ ਸੀ ਅਤੇ ਪੀ ਐੱਚ ਡੀ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਭਾਸ਼ਣਾਂ ਤੋਂ ਇਲਾਵਾ ਪੋਸਟਰ ਬਨਾਉਣੇ ਅਤੇ ਵਾਤਾਵਰਨ ਤਬਦੀਲੀ ਬਾਰੇ ਕਵਿਤਾਵਾਂ ਪੜ੍ਹਨੀਆਂ ਮੁੱਖ ਸਨ ।

ਇਹਨਾਂ ਮੁਕਾਬਲਿਆਂ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਸ਼੍ਰੀ ਅਭਿਸ਼ੇਕ ਧਰਿ ਅਤੇ ਐੱਮ ਐੱਸ ਸੀ ਦੇ ਵਿਦਿਆਰਥੀ ਕੁਮਾਰੀ ਯਸ਼ੀ ਸਿੰਘ ਪੋਸਟਰ ਬਨਾਉਣ ਵਿੱਚ ਅਤੇ ਕੁਮਾਰੀ ਜਾਸਮੀਨ ਦੇ ਨਾਲ ਕੁਮਾਰੀ ਹਰਮਨਪ੍ਰੀਤ ਕੌਰ ਕਵਿਤਾਵਾਂ ਪੜ੍ਹਨ ਵਿੱਚ ਸਰਵੋਤਮ ਐਲਾਨੇ ਗਏ । ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਮੌਸਮ ਅਨੁਸਾਰ ਤਬਦੀਲੀਆਂ ਲਿਆਉਣ ਅਤੇ ਰੁੱਖ ਲਾਉਣ ਦੇ ਨਾਲ-ਨਾਲ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਅਤੇ ਹਰਿਆ-ਭਰਿਆ ਰੱਖਣ ਲਈ ਪ੍ਰੇਰਿਤ ਕੀਤਾ ਗਿਆ ।

Facebook Comments

Trending

Copyright © 2020 Ludhiana Live Media - All Rights Reserved.