ਇੰਡੀਆ ਨਿਊਜ਼

ਪੀ.ਏ.ਯੂ. ਦੇ ਖੇਤੀ ਜੰਗਲਾਤ ਵਿਭਾਗ ਨੇ ਉਦਯੋਗਿਕ ਜੰਗਲਾਤ ਬਾਰੇ ਕਰਵਾਈ ਵਰਕਸ਼ਾਪ

Published

on

ਲੁਧਿਆਣਾ :  ਪੀ.ਏ.ਯੂ. ਦੇ ਖੇਤੀ ਜੰਗਲਾਤ ਵਿਭਾਗ ਨੇ ਬੀਤੇ ਦਿਨੀਂ ਆਈ ਸੀ ਏ ਆਰ ਦੇ ਕਾਸਟ ਪ੍ਰੋਜੈਕਟ ਅਧੀਨ ਪੰਜਾਬ ਰਾਜ ਜੰਗਲਾਤ ਖੋਜ ਸੰਸਥਾਨ ਦੇ ਸਹਿਯੋਗ ਨਾਲ ਉਦਯੋਗਿਕ ਜੰਗਲਾਤ ਬਾਰੇ ਇੱਕ ਵਰਕਸ਼ਾਪ ਕਰਵਾਈ । ਇਹ ਵਰਕਸ਼ਾਪ ਜੰਗਲਾਤ ਖੇਤਰ ਦੀਆਂ ਵੱਖ-ਵੱਖ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਲਿਆ ਕੇ ਲੱਕੜ ਉਤਪਾਦਨ ਅਤੇ ਮੰਡੀਕਰਨ ਦੇ ਤਾਮਿਲਨਾਡੂ ਮਾਡਲ ਦੀ ਸਫਲਤਾ ਤੋਂ ਪ੍ਰੇਰਨਾ ਲੈਣ ਦੇ ਉਦੇਸ਼ ਨਾਲ ਕਰਵਾਈ ਗਈ ।

ਇਸ ਵਿੱਚ ਰਾਜ ਜੰਗਲਾਤ ਵਿਭਾਗ ਦੇ ਅਧਿਕਾਰੀਆਂ, ਉਦਯੋਗਿਕ ਅਧਿਕਾਰੀਆਂ, ਅਗਾਂਹਵਧੂ ਰੁੱਖ ਉਤਪਾਦਕਾਂ, ਪੰਜਾਬ, ਹਰਿਆਣਾ, ਉਤਰਾਖੰਡ, ਤਾਮਿਲਨਾਡੂ, ਤਿ੍ਰਪੁਰਾ, ਜੰਮੂ ਕਸ਼ਮੀਰ, ਲੱਦਾਖ ਅਤੇ ਚੰਡੀਗੜ ਖੇਤਰ ਦੇ ਵਿਗਿਆਨੀਆਂ ਸਣੇ 92 ਡੈਲੀਗੇਟ ਸ਼ਾਮਿਲ ਹੋਏ ।

ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਪ੍ਰਵੀਨ ਕੁਮਾਰ ਆਈ ਐੱਫ ਐੱਸ ਨੇ ਜੰਗਲਾਤ ਨਾਲ ਸੰਬੰਧਿਤ ਸਾਰੀਆਂ ਧਿਰਾਂ ਨੂੰ ਇੱਕ ਸਾਂਝੇ ਮੰਚ ਤੇ ਇਕੱਤਰ ਹੋ ਕੇ ਸਮੱਸਿਆਵਾਂ ਤੇ ਵਿਚਾਰ ਦੀ ਲੋੜ ਤੇ ਜੋਰ ਦਿੱਤਾ । ਉਹਨਾਂ ਕਿਹਾ ਕਿ ਅਗਲੇ ਸਾਲ ਤੋਂ ਵਿਭਾਗ ਚੰਗੇ ਮਿਆਰ ਦੇ ਪੌਦੇ ਕਿਸਾਨਾਂ ਲਈ ਮੁਹੱਈਆ ਕਰਾਏਗਾ । ਉਹਨਾਂ ਨੇ ਪਹਿਲਾਂ ਤੋਂ ਹੀ ਉਦਯੋਗ ਆਧਾਰਿਤ ਜੰਗਲਾਤ ਦੇ ਉਤਪਾਦਨ ਲਈ ਖਾਕਾ ਉਸਾਰਨ ਤੇ ਜ਼ੋਰ ਦਿੱਤਾ ਜੋ ਕਿਸਾਨਾਂ ਲਈ ਵੀ ਲਾਹੇਵੰਦ ਹੋਵੇ ।

ਸ੍ਰੀ ਹਰਮੋਹਨਜੀਤ ਸਿੰਘ ਅਗਾਂਹਵਧੂ ਰੁੱਖ ਉਤਪਾਦਕ ਨੇ ਲੱਕੜ ਦੀਆਂ ਕੀਮਤਾਂ ਅਤੇ ਸਰਕਾਰ ਵੱਲੋਂ ਮਿਲਦੀਆਂ ਵਿੱਤੀ ਸਹਾਇਤਾ ਸਕੀਮਾਂ ਦੀਆਂ ਦਿੱਕਤਾਂ ਬਾਰੇ ਤਜਰਬੇ ਸਾਂਝੇ ਕੀਤੇ । ਪੀ.ਏ.ਯੂ. ਦੇ ਖੇਤੀ ਜੰਗਲਾਤ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਸਵਾਗਤ ਦੇ ਸ਼ਬਦ ਕਹੇ ਜਦਕਿ ਸ੍ਰੀ ਵਿਸ਼ਾਲ ਚੌਹਾਨ ਆਈ ਐੱਫ ਐੱਸ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.