ਖੇਤੀਬਾੜੀ

ਪੀ.ਏ.ਯੂ. ਵਿੱਚ ਖੇਤੀ ਜੰਗਲਾਤ ਅਤੇ ਰੁੱਖਾਂ ਦੀ ਲਵਾਈ ਬਾਰੇ ਆਨਲਾਈਨ ਭਾਸ਼ਣ ਹੋਇਆ

Published

on

ਲੁਧਿਆਣਾ :   ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਖੇਤੀ ਜੰਗਲਾਤ ਅਤੇ ਰੁੱਖਾਂ ਦੀ ਲਵਾਈ ਲਈ ਵਾਤਾਵਰਨ ਪੱਖੀ ਸੇਵਾਵਾਂ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਹ ਭਾਸ਼ਣ ਵਾਤਾਵਰਨ ਦੀ ਸੰਭਾਲ ਦੇ ਮੁੱਦੇ ਉੱਪਰ ਵਿਸ਼ੇਸ਼ ਜ਼ੋਰ ਦੇਣ ਲਈ ਆਯੋਜਿਤ ਕੀਤਾ ਗਿਆ ਸੀ ।

ਇਸ ਵਿੱਚ ਵੱਖ-ਵੱਖ ਰਾਜਾਂ ਦੀਆਂ ਯੂਨੀਵਰਸਿਟੀਆਂ ਅਤੇ ਆਈ ਸੀ ਏ ਆਰ ਸੰਸਥਾਵਾਂ ਤੋਂ 53 ਮਾਹਿਰ ਅਤੇ ਵਿਦਿਆਰਥੀ ਸ਼ਾਮਿਲ ਹੋਏ । ਆਈ ਸੀ ਏ ਆਰ ਵੱਲੋਂ ਮਿਲਦੀ ਵਿਕਾਸ ਇਮਦਾਦ ਤਹਿਤ ਇਹ ਭਾਸ਼ਣ ਹੋਇਆ । ਇਸ ਭਾਸ਼ਣ ਵਿੱਚ ਹੇਲਸਿੰਕੀ ਤੋਂ ਵਿਸ਼ੇਸ਼ ਤੌਰ ਤੇ ਜੁੜੇ ਕੁਮਾਰੀ ਗੀਤਾਂਜਲੀ ਆਈ ਐੱਫ ਐੱਸ ਨੇ ਪੌਦਿਆਂ ਦੀ ਲਵਾਈ ਦੀਆਂ ਵਾਤਾਵਰਨ ਪੱਖੀ ਸੇਵਾਵਾਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ ।

ਉਹਨਾਂ ਨੇ ਪੌਦੇ ਲਾਉਣ ਦੇ ਸੱਭਿਆਚਾਰਕ ਅਤੇ ਹੋਰ ਪੱਖਾਂ ਤੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਹਾ ਬਹੁਤ ਲਾਭ ਹੋਣ ਦੇ ਬਾਵਜੂਦ ਇਹਨਾਂ ਦੀ ਵਰਤੋਂ ਬਹੁਤ ਘੱਟ ਹੋਈ ਹੈ । ਬੀਤੇ ਸਾਲਾਂ ਵਿੱਚ ਪਾਣੀ, ਮਿੱਟੀ, ਜੈਵਿਕ ਭਿੰਨਤਾ, ਆਕਸੀਜਨ ਆਦਿ ਦੀ ਸੰਭਾਲ ਲਈ ਕੁਝ ਹੋਰ ਸੇਵਾਵਾਂ ਵੀ ਵਰਤੋਂ ਵਿੱਚ ਆਈਆਂ ਹਨ । ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਵਿਸ਼ੇਸ਼ ਭਾਸ਼ਣ ਕਰਤਾ ਦਾ ਸਵਾਗਤ ਕੀਤਾ । ਡਾ. ਦੀਪਾਂਕਰ ਸਾਹਾ ਨੇ ਅੰਤ ਵਿੱਚ ਸਭ ਦਾ ਧੰਨਵਾਦ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.