ਪੰਜਾਬ ਨਿਊਜ਼

ਪੀ.ਏ.ਯੂ. ਦੇ ਕੈਮਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਲਈ ਮਾਣ ਕੀਤਾ ਹਾਸਲ 

Published

on

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਕੈਮਿਸਟਰੀ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਲਈ ਮਾਣ ਦੀ ਘੜੀਆਂ ਹਾਸਲ ਕੀਤੀਆਂ । ਐੱਮ ਐੱਸ ਸੀ (ਆਨਰਜ਼) ਪੰਜ ਸਾਲਾ ਇੰਨੈਗੇ੍ਰਡਿਟ ਦੀ ਵਿਦਿਆਰਥਣ ਪਾਰੁਲ ਸ਼ਰਮਾ ਨੂੰ ਅਮਰੀਕਾ ਦੇ ਓਕਲਹੋਮਾ ਰਾਜ ਦੀ ਯੂਨੀਵਰਸਿਟੀ ਤੋਂ ਵਜ਼ੀਫਾ ਹਾਸਲ ਕੀਤਾ ।

25,000 ਡਾਲਰ ਸਲਾਨਾ ਦਾ ਇਹ ਵਜ਼ੀਫਾ ਵਿਦਿਆਰਥਣ ਨੂੰ ਆਪਣੀ ਪੀ ਐੱਚ ਡੀ ਦੀ ਖੋਜ ਲਈ ਪ੍ਰਦਾਨ ਕੀਤਾ ਜਾਵੇਗਾ । ਧਿਆਨ ਰਹੇ ਕਿ ਪਾਰੁਲ ਸ਼ਰਮਾ ਦੇ ਨਿਗਰਾਨ ਡਾ. ਰਮਨਦੀਪ ਕੌਰ ਹਨ । ਇਸੇ ਤਰਾਂ ਪੀ ਐੱਚ ਡੀ ਦੇ ਵਿਦਿਆਰਥੀ ਵਰਿੰਦਰ ਕੁਮਾਰ ਨੂੰ ਚੰਡੀਗੜ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਮੌਖਿਕ ਤੌਰ ਤੇ ਸਰਵੋਤਮ ਪੇਪਰ ਪੇਸ਼ਕਾਰੀ ਪੁਰਸਕਾਰ ਦਿੱਤਾ ਗਿਆ ।

ਇਹ ਕਾਨਫਰੰਸ ਬੀਤੇ ਦਿਨੀਂ ਵਿਗਿਆਨ ਅਤੇ ਤਕਾਨਲੋਜੀ ਦੇ ਖੇਤਰ ਵਿੱਚ ਨਵੇਂ ਰੁਝਾਨਾਂ ਦੇ ਉਭਾਰ ਬਾਰੇ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਕਰਵਾਈ ਗਈ ਸੀ । ਇਸ ਪੇਪਰ ਦੇ ਸਹਾਇਕ ਲੇਖਕਾਂ ਵਿੱਚ ਡਾ. ਅੰਜਲੀ ਸਿੱਧੂ ਅਤੇ ਡਾ. ਅੰਜੂ ਬਾਲਾ ਸ਼ਰਮਾ ਵੀ ਸਨ । ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਵਿਦਿਆਰਥੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.