ਖੇਤੀਬਾੜੀ

ਪੀ.ਏ.ਯੂ. ਦੇ ਭੂਮੀ ਵਿਗਿਆਨੀ ਨੂੰ ਰਾਸ਼ਟਰੀ ਖੇਤੀ ਵਿਗਿਆਨ ਅਕਾਦਮੀ ਦੀ ਫੈਲੋਸ਼ਿਪ ਹਾਸਲ ਹੋਈ

Published

on

ਲੁਧਿਆਣਾ :  ਪੀ.ਏ.ਯੂ. ਵਿੱਚ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੂੰ ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸਜ਼ (ਨਾਸ) ਦੀ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ । ਇਹ ਫੈਲੋੋਸ਼ਿਪ ਡਾ. ਚੌਧਰੀ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਦਿੱਤੀ ਗਈ ਹੈ ।
 ਆਪਣੇ ਸ਼ਾਨਦਾਰ ਅਕਾਦਮਿਕ ਅਤੀਤ ਵਿੱਚ ਡਾ. ਓ ਪੀ ਚੌਧਰ  ਨੇ ਦੋ ਗੋਲਡ ਮੈਡਲ ਲੈ ਕੇ ਯੂਨੀਵਰਸਿਟੀ ਰੋਲ ਆਫ ਆਨਰ ਹਾਸਲ ਕੀਤਾ । ਲੂਣੇ ਅਤੇ ਖਾਰੇ ਪਾਣੀਆਂ ਦੀ ਵਰਤੋਂ ਦੇ ਖੇਤਰ ਵਿੱਚ ਉਹਨਾ ਦੀ ਖੋਜ ਨੂੰ ਵਿਸ਼ੇਸ਼ ਮਾਣ ਨਾਲ ਦੇਖਿਆ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ 26 ਸਿਫ਼ਾਰਸ਼ਾਂ ਕਿਸਾਨਾਂ ਦੀ ਬਿਹਤਰੀ ਲਈ ਸਾਹਮਣੇ ਲਿਆਂਦੀਆਂ । 300 ਤੋਂ ਵਧੇਰੇ ਪ੍ਰਕਾਸ਼ਨਾਵਾਂ ਵਿੱਚ ਉਹਨਾਂ ਦੇ ਨਾਂ ਹੇਠ 94 ਖੋਜ ਪੱਤਰ ਰਾਸ਼ਟਰੀ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਛਪੇ । 9 ਕਿਤਾਬਾਂ, 19 ਰਿਵਿਊ ਪੇਪਰ ਅਤੇ 68 ਹੋਰ ਪੇਪਰ ਵੀ ਡਾ. ਚੌਧਰੀ ਨੇ ਪ੍ਰਕਾਸ਼ਿਤ ਕਰਵਾਏ ।
ਡਾ. ਓ ਪੀ ਚੌਧਰੀ ਨੂੰ ਐੱਫ ਏ ਆਈ ਗੋਲਡਨ ਜੁਬਲੀ ਐਵਾਰਡ 2020 , ਪ੍ਰੋਫੈਸਰ ਐੱਮ ਐੱਸ ਛੀਨਨ ਵਿਸ਼ੇਸ਼ ਪ੍ਰੋਫੈਸਰ ਐਵਾਰਡ 2018, ਆਈ ਸੀ ਏ ਆਰ ਐਕਸੀਲੈਂਸ ਐਵਾਰਡ 2017, ਪੀ.ਏ.ਯੂ. ਸਨਮਾਨ ਚਿੰਨ, ਸਨਮਾਨ ਪੱਤਰ ਅਤੇ ਖੋਜ ਲਈ ਮੈਰਿਟ ਸਰਟੀਫਿਕੇਟ 2014-15 ਤੋਂ ਇਲਾਵਾ ਆਈ ਐੱਸ ਐੱਸ ਗੋਲਡਨ ਜੁਬਲੀ ਯੁਵਾ ਵਿਗਿਆਨੀ ਐਵਾਰਡ 1994 ਪ੍ਰਮੁੱਖ ਹਨ ।

Facebook Comments

Trending

Copyright © 2020 Ludhiana Live Media - All Rights Reserved.