Connect with us

ਪੰਜਾਬ ਨਿਊਜ਼

ਪੀ.ਏ.ਯੂ. ਦੀ ਵਿਦਿਆਰਥਣ ਨੇ ਰਾਸ਼ਟਰੀ ਸੈਮੀਨਾਰ ਵਿੱਚ ਹਾਸਲ ਕੀਤਾ ਪਹਿਲਾ ਸਥਾਨ

Published

on

P.A.U. Student won first place in national seminar

ਲੁਧਿਆਣਾ : ਪੀ.ਏ.ਯੂ. ਦੇ ਬੌਟਨੀ ਵਿਭਾਗ ਵਿੱਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਰਵਨੀਤ ਕੌਰ ਨੇ ਬੀਤੇ ਦਿਨੀਂ ਰਾਸ਼ਟਰੀ ਸੈਮੀਨਾਰ ਵਿੱਚ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ । ਇਹ ਰਾਸ਼ਟਰੀ ਸੈਮੀਨਾਰ ਨੈਸ਼ਨਲ ਸੁਸਾਇਟੀ ਆਫ ਪਲਾਂਟ ਫਿਜ਼ਿਆਲੋਜੀ ਵੱਲੋਂ ਆਈ ਸੀ ਏ ਆਰ ਗੰਨਾ ਬਰੀਡਿੰਗ ਸੰਸਥਾਨ ਕਰਨਾਲ ਵਿੱਚ ਕਰਵਾਇਆ ਗਿਆ ਸੀ ।

ਇਸ ਵਿੱਚ ਕੁਮਾਰੀ ਰਵਨੀਤ ਕੌਰ ਨੇ ਆਪਣਾ ਪੋਸਟਰ ਪੇਸ਼ ਕੀਤਾ ਅਤੇ ਉਸਨੂੰ ਪਹਿਲੇ ਇਨਾਮ ਦਾ ਹੱਕਦਾਰ ਸਮਝਿਆ ਗਿਆ । ਬੌਟਨੀ ਵਿਭਾਗ ਦੇ ਮੁਖੀ ਡਾ. ਸੀਮਾ ਬੇਦੀ ਨੇ ਕੁਮਾਰੀ ਰਵਨੀਤ ਕੌਰ ਨੂੰ ਇਸ ਪ੍ਰਾਪਤੀ ਲਈ ਸਾਬਾਸ਼ ਅਤੇ ਵਧਾਈ ਦਿੱਤੀ ।

Facebook Comments

Trending