Connect with us

ਪੰਜਾਬ ਨਿਊਜ਼

ਪੀ.ਏ.ਯੂ. ਦੀ ਵਿਦਿਆਰਥਣ ਨੂੰ ਆਈ ਸੀ ਏ ਆਰ ਫੈਲੋਸ਼ਿਪ ਮਿਲੀ

Published

on

P.A.U. Student receives ICAR Fellowship

ਲੁਧਿਆਣਾ :   ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੀ ਵਿਦਿਆਰਥਣ ਕੁਮਾਰੀ ਇਕਬਾਲ ਕੌਰ ਨੂੰ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਡਾਕਟਰੇਟ ਦੀ ਖੋਜ ਲਈ ਫੈਲੋਸ਼ਿਪ ਨਾਲ ਨਿਵਾਜ਼ਿਆ ਹੈ । ਜ਼ਿਕਰਯੋਗ ਹੈ ਕਿ ਇਕਬਾਲ ਕੌਰ ਆਪਣੀ ਖੋਜ ਵਿੱਚ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਦੀ ਜਾਣਕਾਰੀ ਅਤੇ ਨਜ਼ਰੀਏ ਨੂੰ ਆਧਾਰ ਬਣਾ ਕੇ ਲੰਬੇ ਸਮੇਂ ਦੇ ਸਿਖਲਾਈ ਕੋਰਸਾਂ ਉੱਪਰ ਕੰਮ ਕਰ ਰਹੀ ਹੈ ।

ਇਸ ਕਾਰਜ ਵਿੱਚ ਉਸ ਦੇ ਮੁੱਖ ਨਿਗਰਾਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਹਨ । ਡਾ. ਰਿਆੜ ਨੇ ਇਸ ਮੌਕੇ ਵਿਦਿਆਰਥਣ ਦੀ ਖੋਜ ਦੀ ਵਿਉਂਤਬੰਦੀ ਬਾਰੇ ਦੱਸਿਆ ਕਿ ਇਕਬਾਲ ਕੌਰ ਪੀ.ਏ.ਯੂ. ਦੇ ਸਿਖਲਾਈ ਕੋਰਸਾਂ ਦੇ ਪ੍ਰਭਾਵਾਂ ਨੂੰ ਆਪਣੀ ਖੋਜ ਦਾ ਕੇਂਦਰ ਬਣਾ ਰਹੀ ਹੈ । ਉਹਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਦੇਸ਼ ਵਿੱਚ ਖੇਤੀ ਦੇ ਵਾਧੇ ਅਤੇ ਵਿਕਾਸ ਦੇ ਕੰਮ ਆਉਣ ਵਾਲੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਨਹੀਂ ਹੈ । ਸਕਿੱਲ ਡਿਵੈਲਪਮੈਂਟ ਖੇਤੀ ਮੁਹਾਰਤ ਅਤੇ ਤਕਨੀਕੀ ਸਿਖਲਾਈ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦਾ ਸਮਰੱਥ ਮਾਧਿਅਮ ਹੈ ।

ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਮਾਣਯੋਗ ਸ੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਸਕੱਤਰ (ਖੇਤੀ ਅਤੇ ਕਿਸਾਨ ਭਲਾਈ), ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਡੀਨ ਖੇਤੀ ਕਾਲਜ ਡਾ. ਮਾਨਵਇੰਦਰ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੁਮਾਰੀ ਇਕਬਾਲ ਕੌਰ ਅਤੇ ਡਾ. ਤੇਜਿੰਦਰ ਸਿੰਘ ਰਿਆੜ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending