ਪੰਜਾਬੀ

ਪੀ.ਏ.ਯੂ. ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਹੋਈ ਫੈਲੋਸ਼ਿਪ

Published

on

ਲੁਧਿਆਣਾ : ਪੀ.ਏ.ਯੂ. ਵਿੱਚ ਐੱਮ ਐੱਸ ਸੀ ਮਾਈਕ੍ਰੋਬਾਇਆਲੋਜੀ (ਆਨਰਜ਼) ਦੀ ਵਿਦਿਆਰਥਣ ਕੁਮਾਰੀ ਗੁਰਪ੍ਰੀਤ ਕੌਰ ਨੂੰ ਅਮਰੀਕਾ ਦੀ ਯੂਨੀਵਰਸਿਟੀ ਤੋਂ ਫੈਲੋਸ਼ਿਪ ਹਾਸਲ ਹੋਈ ਹੈ । ਨਿਊਯਾਰਕ ਇਥਾਕਾ ਵਿਖੇ ਸਥਿਤ ਕਾਰਨਲ ਯੂਨੀਵਰਸਿਟੀ ਵਿਖੇ ਪਸ਼ੂ ਵਿਗਿਆਨ ਵਿੱਚ ਪੀ ਐੱਚ ਡੀ ਖੋਜ ਲਈ ਕੁਮਾਰੀ ਗੁਰਪ੍ਰੀਤ ਨੂੰ 32,964 ਅਮਰੀਕਨ ਡਾਲਰ ਸਲਾਨਾ ਫੈਲੋਸ਼ਿਪ ਵਜੋਂ ਪ੍ਰਾਪਤ ਹੋਣਗੇ ।

ਕੁਮਾਰੀ ਗੁਰਪ੍ਰੀਤ ਕੌਰ ਆਪਣੀ ਖੋਜ ‘ਜਲਵਾਯੂ ਅਨੁਕੂਲ ਚਾਰੇ ਦੇ ਉਤਪਾਦਨ ਲਈ ਜ਼ਮੀਨ ਦੀ ਸਿਹਤ ਦਾ ਰਖ-ਰਖਾਵ’ ਵਿਸ਼ੇ ਤੇ ਕਰੇਗੀ । ਜ਼ਿਕਰਯੋਗ ਹੈ ਕਿ ਗੁਰਪ੍ਰੀਤ ਕੌਰ ਨੇ ਆਪਣੀ ਮਾਸਟਰਜ਼ ਦੀ ਖੋਜ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਜੁਪਿੰਦਰ ਕੌਰ ਦੀ ਨਿਗਰਾਨੀ ਹੇਠ ਕੀਤੀ ਹੈ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ ਵਧੀਕ ਮੁੱਖ ਸਕੱਤਰ, ਰਜਿਸਟਰਾਰ ਅਤੇ ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਡਾ. ਸ਼ੰਮੀ ਕਪੂਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ ਡਾ. ਜੀ ਐੱਸ ਕੋਚਰ ਨੇ ਕੁਮਾਰੀ ਗੁਰਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.