Connect with us

ਪੰਜਾਬੀ

ਪੀ.ਏ.ਯੂ. ਦੀ ਵਿਦਿਆਰਥਣ ਨੂੰ ਮਿਲੀ ਆਈ ਸੀ ਐੱਸ ਐੱਸ ਆਰ ਫੈਲੋਸ਼ਿਪ

Published

on

P.A.U. Student gets ICSSR Fellowship

ਲੁਧਿਆਣਾ  :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪੀ.ਐੱਚ.ਡੀ ਦੀ ਵਿਦਿਆਰਥਣ ਕੁਮਾਰੀ ਆਯੂਸ਼ੀ ਨੂੰ ਭਾਰਤੀ ਸਮਾਜ ਵਿਗਿਆਨ ਖੋਜ ਪ੍ਰੀਸ਼ਦ ਨੇ ਡਾਕਟਰੇਟ ਦੀ ਖੋਜ ਲਈ ਫੈਲੋਸ਼ਿਪ ਨਾਲ ਨਿਵਾਜ਼ਿਆ ਹੈ । ਜ਼ਿਕਰਯੋਗ ਹੈ ਕਿ ਕੁਮਾਰੀ ਆਯੂਸ਼ੀ ਦੇ ਨਿਗਰਾਨ ਸੀਨੀਅਰ ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਹਨ ।

ਵਿਦਿਆਰਥਣ ਦਾ ਖੋਜ ਕਾਰਜ ਵਿਗਿਆਨੀਆਂ, ਪਸਾਰ ਕਰਮੀਆਂ ਅਤੇ ਕਿਸਾਨਾਂ ਵਿਚਕਾਰ ਸਾਂਝ ਦੇ ਨਵੇਂ ਤਰੀਕਿਆਂ ਬਾਰੇ ਹੈ । ਇਸ ਤੋਂ ਇਲਾਵਾ ਉਹ ਸੂਚਨਾ ਪਸਾਰ ਤਕਨਾਲੋਜੀਆਂ ਬਾਰੇ ਵੀ ਖੋਜ ਕਰੇਗੀ ਜੋ ਖੇਤੀ ਪਸਾਰ ਦੇ ਵੱਖ-ਵੱਖ ਹਿੱਸੇਦਾਰਾਂ ਦੇ ਵਿਹਾਰ ਨੂੰ ਨਿਰਧਾਰਤ ਕਰਦੇ ਹਨ ।

ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਮਾਣਯੋਗ ਸ੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਸਕੱਤਰ (ਖੇਤੀ ਅਤੇ ਕਿਸਾਨ ਭਲਾਈ), ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਡੀਨ ਖੇਤੀ ਕਾਲਜ ਡਾ. ਮਾਨਵਇੰਦਰ ਸਿੰਘ ਗਿੱਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡਾ. ਤੇਜਿੰਦਰ ਸਿੰਘ ਰਿਆੜ ਅਪਰ ਨਿਰਦੇਸ਼ਕ ਸੰਚਾਰ ਅਤੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕੁਮਾਰੀ ਆਯੂਸ਼ੀ ਅਤੇ ਡਾ. ਧਰਮਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending