ਪੰਜਾਬ ਨਿਊਜ਼

ਪੀ.ਏ.ਯੂ. ਦੇ ਵਿਗਿਆਨ ਸਪਤਾਹ ਦੇ ਤੀਜੇ ਦਿਨ ਵਿਦਿਆਰਥੀਆਂ ਦੇ ਹੋਏ ਮੁਕਾਬਲੇ

Published

on

ਲੁਧਿਆਣਾ : ਪੀ.ਏ.ਯੂ. ਵਿੱਚ ਵਿਗਿਆਨ ਅਤੇ ਸੂਚਨਾ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ 22-28 ਤੋਂ ਫਰਵਰੀ ਤੱਕ ਮਨਾਏ ਜਾ ਰਹੇ ਵਿਗਿਆਨ ਸਪਤਾਹ ਦੇ ਦੂਜੇ ਦਿਨ ਵਿਦਿਆਰਥੀਆਂ ਦੇ ਪੋਸਟਰ ਬਨਾਉਣ ਅਤੇ ਕਾਰਟੂਨ ਸਿਰਜਣ ਦੇ ਮੁਕਾਬਲੇ ਹੋਏ । ਇਹਨਾਂ ਮੁਕਾਬਲਿਆਂ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ਵਿਦਿਆਰਥੀਆਂ ਨੇ ਉਤਸ਼ਾਹ ਅਤੇ ਊਰਜਾ ਨਾਲ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ।

ਤੀਜੇ ਦਿਨ ਦਾ ਆਰੰਭ ਵਿਦਿਆਰਥੀਆਂ ਦੇ ਮੋਬਾਈਲ ਫੋਟੋਗ੍ਰਾਫੀ ਮੁਕਾਬਲੇ ਨਾਲ ਹੋਇਆ । ਇਸ ਫੋਟੋਗ੍ਰਾਫੀ ਮੁਕਾਬਲੇ ਦਾ ਸਿਰਲੇਖ ਕੁਦਰਤ ਅਤੇ ਵਿਗਿਆਨ ਰੱਖਿਆ ਗਿਆ ਸੀ । ਵਿਦਿਆਰਥੀਆਂ ਨੇ ਕੁਦਰਤ ਦੀ ਵਿਗਿਆਨ ਨਾਲ ਇਕਮਿਕਤਾ ਬਾਰੇ ਆਪਣਾ ਮੋਬਾਈਲ ਨਾਲ ਫੋਟੋਆਂ ਖਿੱਚੀਆਂ । ਇਹਨਾਂ ਮੁਕਾਬਲਿਆਂ ਦੀ ਜਜਮੈਂਟ ਲਈ ਜਨਮੇਜਾ ਸਿੰਘ ਜੌਹਲ ਅਤੇ ਗੁਰਪ੍ਰੀਤ ਵਿਰਕ ਹਾਜ਼ਰ ਸਨ ।

ਇਸ ਤੋਂ ਬਾਅਦ ਵਿਭਾ ਨਾਮ ਦੀ ਸਵੈਸੇਵੀ ਸੰਸਥਾਂ ਦੇ ਸੰਯੋਜਕ ਸ਼੍ਰੀ ਜੈਅੰਤ ਸਹਸਤਰਬੁਧੈ ਨੇ ਆਪਣਾ ਭਾਸ਼ਣ ਦਿੱਤਾ । ਉਹਨਾਂ ਨੇ ਕਿਹਾ ਕਿ ਅੱਜ ਵਿਗਿਆਨ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਮੁਸ਼ਕਿਲ ਹੈ ਪਰ ਇਹ ਵਿਗਿਆਨ ਦਾ ਸਾਰਥਕ ਮੰਤਵ ਵੀ ਹੋਣਾ ਜ਼ਰੂਰੀ ਹੈ । ਅਗਲਾ ਭਾਸ਼ਣ ਡਾ. ਰਜਨੀ ਸ਼ਰਮਾ ਨੇ ਦਿੱਤਾ । ਉਹਨਾਂ ਨੇ ਵਿਗਿਆਨ ਅਤੇ ਮਨੁੱਖਤਾ ਦੇ ਸੰਬੰਧ ਵਿੱਚ ਬਹੁਤ ਗੰਭੀਰ ਗੱਲਾਂ ਕੀਤੀਆਂ ।

ਤੀਜੇ ਦਿਨ ਦੇ ਸਮਾਗਮ ਦਾ ਆਰੰਭ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ । ਡਾ. ਰਿਆੜ ਨੇ ਕਿਹਾ ਕਿ ਨਵੇਂ ਵਿਗਿਆਨੀਆਂ ਦਾ ਫਰਜ਼ ਹੈ ਕਿ ਵਿਗਿਆਨ ਨੂੰ ਮਨੁੱਖੀ ਜੀਵਨ ਨੂੰ ਬਿਹਤਰ ਬਨਾਉਣ ਲਈ ਇਸਤੇਮਾਲ ਕਰਨ ਵੱਲ ਕਦਮ ਵਧਾਉਣ । ਦਿਨ ਦੇ ਅੰਤ ਤੇ ਧੰਨਵਾਦੀ ਸ਼ਬਦ ਸੰਚਾਰ ਕੇਂਦਰ ਦੇ ਅਧਿਆਪਕ ਡਾ. ਅਨਿਲ ਸ਼ਰਮਾ ਨੇ ਕਹੇ।

Facebook Comments

Trending

Copyright © 2020 Ludhiana Live Media - All Rights Reserved.