ਪੰਜਾਬੀ

ਪੀ.ਏ.ਯੂ. ਦੇ ਬਿਜ਼ਨਸ ਅਧਿਐਨ ਸਕੂਲ ਨੇ ਮਨਾਇਆ ਖੇਡ ਦਿਵਸ

Published

on

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਸਥਾਪਿਤ ਬਿਜ਼ਨਸ ਅਧਿਐਨ ਸਕੂਲ ਨੇ ਖੇਡ ਦਿਵਸ ਦਾ ਆਯੋਜਨ ਕੀਤਾ । ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ । ਉਹਨਾਂ ਨੇ ਖੇਡਾਂ ਦੇ ਮਹੱਤਵ ਬਾਰੇ ਗੱਲ ਕਰਦਿਆਂ ਮਨੁੱਖੀ ਜੀਵਨ ਵਿੱਚ ਮੁਕਾਬਲੇ ਅਤੇ ਤੰਦਰੁਸਤੀ ਦੀ ਭਾਵਨਾ ਪੈਦਾ ਕਰਨ ਦੀ ਪ੍ਰਕਿਰਿਆ ਕਿਹਾ । ਉਹਨਾਂ ਨੇ ਮਨੁੱਖੀ ਸ਼ਖਸੀਅਤ ਦੇ ਵਿਕਾਸ ਵਿੱਚ ਖੇਡਾਂ ਨੂੰ ਬਹੁਤ ਅਹਿਮ ਗਤੀਵਿਧੀ ਕਿਹਾ ।

ਇਸ ਸਮਾਗਮ ਦਾ ਮੁੱਖ ਆਕਰਸ਼ਣ ਡਾ. ਐੱਮ ਏ ਜ਼ਾਹਿਰ ਅਤੇ ਡਾ. ਡੀ ਆਰ ਸਿੰਘ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਕਿ੍ਰਕਟ ਮੈਚ ਸੀ । ਇਸ ਵਿੱਚ ਡਾ. ਐੱਮ ਏ ਜ਼ਾਹਿਰ ਦੀ ਟੀਮ ਜੇਤੂ ਰਹੀ । ਅਨਮੋਲ ਸਿੰਘ ਗਰੇਵਾਲ ਨੇ ਅਜੇਤੂ ਸੈਂਕੜੇ ਨਾਲ ਸਭ ਦਾ ਮਨ ਮੋਹ ਲਿਆ ।

ਇਸ ਤੋਂ ਇਲਾਵਾ ਰੱਸਾਕਸ਼ੀ ਅਤੇ ਖਿਡਾਰੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਸਮਾਗਮ ਦਾ ਦਿਲ ਖਿਚਵਾਂ ਹਿੱਸਾ ਸਨ । ਵਿਦਿਆਰਥੀਆਂ ਨੇ ਆਪੇ ਤਿਆਰ ਕੀਤਾ ਭੋਜਨ ਬੜੇ ਸ਼ੌਂਕ ਨਾਲ ਖਾਦਾ । ਇਸ ਖੇਡ ਦਿਵਸ ਵਿੱਚ ਐੱਮ ਬੀ ਏ, ਐੱਮ ਬੀ ਏ ਐਗਰੀ ਬਿਜ਼ਨਸ, ਬੀ ਐੱਸ ਸੀ ਐਗਰੀ ਬਿਜ਼ਨਸ ਮੈਨੇਜਮੈਂਟ ਅਤੇ ਪੀ ਐੱਚ ਡੀ ਦੇ ਵਿਦਿਆਰਥੀ ਸ਼ਾਮਿਲ ਹੋਏ ।

ਇਸ ਤੋਂ ਇਲਾਵਾ ਅਮਲੇ ਦੇ ਮੈਂਬਰਾਂ ਨੇ ਬਹੁਤ ਸਦਭਾਵਨਾ ਅਤੇ ਸਹਿਯੋਗ ਨਾਲ ਸਮਾਗਮ ਨੂੰ ਆਯੋਜਿਤ ਕੀਤਾ । ਡਾ. ਰਮਨਦੀਪ ਸਿੰਘ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.