Connect with us

ਖੇਤੀਬਾੜੀ

ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਕਰਵਾਇਆ ਵਿਸ਼ੇਸ਼ ਭਾਸ਼ਣ 

Published

on

P.A.U. Special Lecture by the School of Business Studies

ਲੁਧਿਆਣਾ : ਪੀ.ਏ.ਯੂ. ਵਿੱਚ ਸਥਾਪਿਤ ਬਿਜ਼ਨਸ ਸਟੱਡੀਜ਼ ਸਕੂਲ ਨੇ ਬੀਤੇ ਦਿਨੀਂ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ । ਇਹ ਭਾਸ਼ਣ ਬੀ ਐੱਸ ਸੀ ਖੇਤੀ ਕਾਰੋਬਾਰ ਪ੍ਰਬੰਧਨ ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਸੀ । ਇਸ ਦੇ ਵਕਤਾ ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਦੇ ਨਿਰਦੇਸ਼ਕ ਡਾ. ਸਰਬਜੀਤ ਸਿੰਘ ਸਨ । ਇਸ ਦੌਰਾਨ ਡਾ. ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਯੋਗਤਾ ਦੇ ਵਿਕਾਸ ਦੇ ਨਾਲ-ਨਾਲ ਸਵੈ-ਵਿਸ਼ਲੇਸ਼ਣ ਦੇ ਨਵੇਂ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ।

ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਵਿਵਰਣ-ਪੱਤਰ ਬਨਾਉਣ ਦੇ ਤਰੀਕੇ ਵੀ ਦੱਸੇ ਤਾਂ ਜੋ ਸੰਸਥਾਈ ਲੋੜਾਂ ਅਨੁਸਾਰ ਤਿਆਰੀ ਕੀਤੀ ਜਾ ਸਕੇ । ਉਹਨਾਂ ਨੇ ਵਿਦਿਆਰਥੀਆਂ ਨੂੰ ਸਵੈ ਅਧਿਐਨ, ਹੁਨਰ, ਚਿੰਤਨ ਅਤੇ ਸਹਿਯੋਗ ਵਰਗੇ ਗੁਣ ਪੈਦਾ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ, ਸਹਾਇਕ ਪ੍ਰੋਫੈਸਰ ਡਾ. ਰਾਕੇਸ਼ ਰਾਠੌਰ ਅਤੇ ਕਲਾਸ ਕੁਆਰਡੀਨੇਟਰ ਡਾ. ਸੁਖਮਨੀ ਵੀ ਮੌਜੂਦ ਰਹੇ ।

Facebook Comments

Trending