Connect with us

ਖੇਤੀਬਾੜੀ

ਪੀ.ਏ.ਯੂ. ਨੇ ਸਿਖਲਾਈ ਕੋਰਸ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ

Published

on

P.A.U. Solicits applications from aspirants for training courses

ਲੁਧਿਆਣਾ : ਪੀ.ਏ.ਯੂ. ਨੇ 17-24 ਮਈ ਤੱਕ ਖੇਤੀ ਵਿੱਚ ਵਿਕਸਿਤ ਤਰੀਕਿਆਂ ਰਾਹੀਂ ਮਾਪਦੰਡਾਂ ਬਾਰੇ ਸਿਖਲਾਈ ਕੋਰਸ ਲਈ ਚਾਹਵਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਕਿਹਾ ਕਿ ਇਹ ਸਿਖਲਾਈ ਕੋਰਸ ਵਿਗਿਆਨਕ ਅਤੇ ਤਕਨਾਲੋਜੀਕਲ ਮੂਲ ਢਾਂਚੇ ਦੀ ਵਰਤੋਂ ਰਾਹੀਂ ਖੇਤੀ ਵਿੱਚ ਵਿਸ਼ਲੇਸ਼ਣ ਦੇ ਨਵੇਂ ਤਰੀਕਿਆਂ ਦੀ ਸਿਖਲਾਈ ਲਈ ਲਾਇਆ ਜਾ ਰਿਹਾ ਹੈ ।

ਡਾ. ਪੂਨਮ ਸਚਦੇਵ ਨੇ ਕਿਹਾ ਕਿ ਵੱਖ-ਵੱਖ ਸੰਸਥਾਵਾਂ, ਖੇਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ, ਪੀ ਐੱਚ ਡੀ ਖੋਜਾਰਥੀਆਂ ਅਤੇ ਖੋਜ ਵਿਗਿਆਨੀਆਂ ਕੋਲੋਂ ਇਸ ਕੋਰਸ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ । ਕਿਸੇ ਵੀ ਸੰਸਥਾਂ ਵਿੱਚੋਂ ਵੱਧ ਤੋਂ ਵੱਧ ਦੋ ਜਾਂ ਤਿੰਨ ਸਿਖਿਆਰਥੀ ਬਿਨੈ ਪੱਤਰ ਭੇਜ ਸਕਦੇ ਹਨ ।

ਬਿਨੈਕਰਤਾ ਨੇ ਫਾਰਮ ਪੂਰੀ ਤਰ੍ਹਾਂ ਭਰ ਕੇ ਜਮ੍ਹਾਂ ਕਰਵਾਉਣਾ ਹੋਵੇਗਾ । ਇਹਨਾਂ ਫਾਰਮਾਂ ਨੂੰ ਭੇਜਣ ਦੀ ਆਖਰੀ ਤਰੀਕ 13 ਮਈ 2022 ਹੈ । ਇਸ ਸੰਬੰਧੀ ਹੋਰ ਕਿਸੇ ਜਾਣਕਾਰੀ ਲਈ 0161-2401960-305 ਜਾਂ ਮੋਬਾਈਲ ਨੰਬਰ 98550-55871 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ।

Facebook Comments

Trending