ਖੇਤੀਬਾੜੀ
ਪੀ.ਏ.ਯੂ. ਨੇ ਸਮਾਰਟ ਸੀਡਰ ਤਕਨਾਲੋਜੀ ਦੇ ਪਸਾਰ ਲਈ ਕਰਾਰ ਤੇ ਸਹੀ ਪਾਈ
Published
3 years agoon

ਲੁਧਿਆਣਾ : ਪੀ.ਏ.ਯੂ. ਨੇ ਅੱਜ ਪਰਾਲੀ ਦੀ ਸੰਭਾਲ ਕਰਨ ਵਾਲੀ ਤਕਨਾਲੋਜੀ ਸਮਾਰਟ ਸੀਡਰ ਦੇ ਵਪਾਰੀਕਰਨ ਲਈ ਪੰਜ ਫਰਮਾਂ ਨਾਲ ਸਮਝੌਤਾ ਕੀਤਾ । ਇਹਨਾਂ ਵਿੱਚ ਪਟਿਆਲਾ ਦੀ ਜੀ ਐੱਸ ਏ ਇੰਡਰਸਟਰੀਜ਼, ਅੰਮਿ੍ਤਸਰ ਦੀ ਕੰਬੋਜ ਮਕੈਨੀਕਲ ਵਰਕਸ, ਲੁਧਿਆਣਾ ਦੀ ਮੈਸ. ਨੈਸ਼ਨਲ ਐਗਰੋ ਇੰਡਸਟਰੀਜ਼, ਸੰਗਰੂਰ ਦੀ ਮੈਸ. ਦਸ਼ਮੇਸ਼ ਮਕੈਨੀਕਲ ਵਰਕਸ ਅਤੇ ਜਲੰਧਰ ਦੀ ਮੈਸ. ਗੁਰੂ ਨਾਨਕ ਐਗਰੀ. ਵਰਕਸ ਪ੍ਰਮੁੱਖ ਹਨ ।
ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੇ ਮੁਖੀ ਡਾ. ਮਹੇਸ਼ ਨਾਰੰਗ ਨੇ ਦੱੱਸਿਆ ਕਿ ਪੀ.ਏ.ਯੂ. ਸਮਾਰਟ ਸੀਡਰ ਢੁੱਕਵੇਂ ਤਰੀਕੇ ਨਾਲ ਹੈਪੀਸੀਡਰ ਅਤੇ ਸੁਪਰਸੀਡਰ ਦਾ ਕਾਰਜ ਇੱਕੋ ਮਸ਼ੀਨ ਵਿੱਚ ਕਰਨ ਦੀ ਯੋਗਤਾ ਵਾਲੀ ਤਕਨਾਲੋਜੀ ਹੈ ਜੋ ਝੋਨੇ ਦੀ ਪਰਾਲੀ ਨੂੰ ਕੱਟ ਕੇ ਜ਼ਮੀਨ ਤੇ ਵਿਛਾ ਦਿੰਦੀ ਹੈ। ਪੀ.ਏ.ਯੂ. ਸਮਾਰਟ ਸੀਡਰ ਇਸਦੇ ਨਾਲ-ਨਾਲ ਕਣਕ ਦੀ ਬਿਜਾਈ ਸਿਆੜਾ ਵਿੱਚ ਕਰਕੇ ਉਹਨਾਂ ਨੂੰ ਮਿੱਟੀ ਨਾਲ ਢੱਕਣ ਦੇ ਕਾਰਜ ਨਾਲ ਵੀ ਭਰਪੂਰ ਹੈ ।
ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਟਰੈਕਟਰ ਦੀ ਲੋੜ ਹੈ । ਇਸ ਤੋਂ ਇਲਾਵਾ ਉਹਨਾਂ ਨੇ ਮਸ਼ੀਨ ਦੀ ਬਿਜਾਈ ਯੋਗਤਾ ਅਤੇ ਤੇਲ ਦੀ ਖਪਤ ਬਾਰੇ ਵੀ ਗੱਲ ਕੀਤੀ । ਉਹਨਾਂ ਇਹ ਵੀ ਕਿਹਾ 2021 ਵਿੱਚ ਪੀ.ਏ.ਯੂ. ਵੱਲੋਂ ਪਰਾਲੀ ਦੀ ਸੰਭਾਲ ਲਈ ਕਾਰਪੋਰੇਟ ਸ਼ੋਸ਼ਲ ਜ਼ਿੰਮੇਵਾਰੀ ਪ੍ਰੋਜੈਕਟ ਤਹਿਤ ਕੀਤੀਆਂ ਕੋਸ਼ਿਸ਼ਾਂ ਸਦਕਾ 200 ਹੈਕਟੇਅਰ ਦੇ ਕਰੀਬ ਰਕਬਾ ਸਮਾਰਟ ਸੀਡਰ ਨਾਲ ਬੀਜਿਆ ਗਿਆ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ