Connect with us

ਖੇਤੀਬਾੜੀ

ਪੀ.ਏ.ਯੂ. ‘ਚ ਆਲੂਆਂ ਦੀਆਂ ਵਿਕਸਿਤ ਕਿਸਮਾਂ ਦਾ ਬੀਜ ਉਪਲਬਧ

Published

on

P.A.U. Seeds of improved varieties of potatoes available in

ਲੁਧਿਆਣਾ : ਕਿਸਾਨਾਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਆਲੂਆਂ ਦੀਆਂ ਵਿਕਸਿਤ ਕਿਸਮਾਂ ਦਾ ਬੀਜ ਉਪਲਬਧ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਿਰਦੇਸ਼ਕ ਬੀਜ ਡਾ: ਰਜਿੰਦਰ ਸਿੰਘ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਨਿਰਮਿਤ ਆਲੂਆਂ ਦੀਆਂ ਵਿਕਸਿਤ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜਯੋਤੀ, ਕੁਫਰੀ ਸਿੰਧੂਰੀ ਤੇ ਕੁਫਰੀ ਸੂਰਯਾ ਦਾ ਪ੍ਰਮਾਣਿਤ ਬੀਜ ਅਤੇ ਕੁਫਰੀ ਜਯੋਤੀ ਦਾ ਫਾਊਾਡੇਸ਼ਨ ਬੀਜ (ਸਟੇਜ-2) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੀਜ ਫਾਰਮ ਲਾਢੋਵਾਲ ਵਿਖੇ ਉਪਲਬਧ ਹੈ।

ਉਨ੍ਹਾ ਕਿਹਾ ਕਿ ਇਹ ਬੀਜ ਫਰਵਰੀ ਦੇ ਦੂਜੇ ਹਫਤੇ ਤੋਂ ਮਿਲ ਰਿਹਾ ਹੈ। ਚਾਹਵਾਨ ਕਿਸਾਨ ਜਾਂ ਕਾਸ਼ਤਕਾਰ ਇਨ੍ਹਾਂ ਕਿਸਮਾਂ ਦਾ ਬੀਜ ਪ੍ਰਾਪਤ ਕਰਨ ਲਈ ਨਿਰਦੇਸ਼ਕ (ਬੀਜ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ।

Facebook Comments

Trending