Connect with us

ਪੰਜਾਬੀ

ਪੀ.ਏ.ਯੂ. ਦੇ ਵਿਗਿਆਨੀ ਦੀ ਗੰਨੇ ਦੀ ਬਿਜਾਈ ਬਾਰੇ ਨਵੀਂ ਤਕਨੀਕ ਹੋਈ ਪੇਟੈਂਟ

Published

on

P.A.U. Scientist patents new technology for sugarcane sowing

ਲੁਧਿਆਣਾ : ਪੀ.ਏ.ਯੂ. ਦੇ ਸਹਾਇਕ ਫ਼ਸਲ ਵਿਗਿਆਨੀ ਡਾ. ਜਸਵੀਰ ਸਿੰਘ ਗਿੱਲ ਵੱਲੋਂ ਵਿਕਸਿਤ ਕੀਤੀ ਗੰਨੇ ਦੀ ਬਿਜਾਈ ਸੰਬੰਧੀ ਨਵੀਂ ਤਕਨੀਕ ਨੂੰ ਪੇਟੈਂਟ ਦੀ ਪ੍ਰਵਾਗਨੀ ਮਿਲੀ ਹੈ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਡਾ. ਜਸਵੀਰ ਸਿੰਘ ਗਿੱਲ ਨੇ ਗੰਨੇ ਦੇ ਬਰੋਟਿਆਂ ਦੀਆਂ ਅੱਖਾਂ ਕੱਢ ਕੇ ਬਿਜਾਈ ਲਈ ਤਿਆਰ ਕਰਨ ਵਾਲੀ ਮਸ਼ੀਨ ਇਜ਼ਾਦ ਕੀਤੀ ਹੈ ।

ਇਸ ਬਾਰੇ ਹੋਰ ਗੱਲਬਾਤ ਕਰਦਿਆਂ ਡਾ. ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਤਕਨਾਲੋਜੀ ਗੰਨੇ ਦੀ ਸਿੱਧੀ ਬਿਜਾਈ ਅਤੇ ਗੰਨੇ ਦੀ ਨਰਸਰੀ ਲਈ ਪ੍ਰਯੋਗ ਵਿੱਚ ਆਉਂਦੀ ਹੈ । ਇਸ ਨਾਲ ਗੰਨੇ ਦਾ ਪ੍ਰਤੀ ਏਕੜ ਬੀਜ 98 ਪ੍ਰਤੀਸ਼ਤ ਤੱਕ ਘੱਟ ਲੱਗਦਾ ਹੈ । ਉਹਨਾਂ ਦੱਸਿਆ ਕਿ ਇਸ ਤਕਨੀਕ ਨਾਲ ਗੰਨੇ ਦੀ ਅੱਖ ਨੂੰ ਕੱਢ ਕੇ ਬਿਜਾਈ ਲਈ ਵਰਤਿਆ ਜਾਂਦਾ ਹੈ ।

ਇਸ ਤਕਨੀਕ ਦੇ ਪੇਟੈਂਟ ਲਈ ਯੂਨੀਵਰਸਿਟੀ ਨੇ 2014 ਵਿੱਚ ਤਜਵੀਜ਼ ਦਿੱਤੀ ਸੀ ਜੋ ਹੁਣ ਪ੍ਰਵਾਨ ਹੋਈ ਹੈ । ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਸਰਬਜੀਤ ਸਿੰਘ ਏ ਸੀ ਐਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਅਤੇ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਡਾ. ਜਸਵੀਰ ਸਿੰਘ ਗਿੱਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending