ਪੰਜਾਬ ਨਿਊਜ਼

ਪੀ.ਏ.ਯੂ. ਦੇ ਵਿਗਿਆਨੀ ਡਾ. ਪਰਵੀਨ ਛੁਨੇਜਾ ਨੂੰ ਮਾਣਮੱਤਾ ਕੌਮਾਂਤਰੀ ਪੁਰਸਕਾਰ ਹੋਇਆ ਹਾਸਲ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਅਤੇ ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਨਿਰਦੇਸ਼ਕ ਡਾ (ਸ੍ਰੀਮਤੀ) ਪਰਵੀਨ ਛੁਨੇਜਾ ਨੂੰ ਬੋਰਲੌਗ ਗਲੋਬਲ ਦੁਆਰਾ ਸਾਲ 2022 ਲਈ ਜੀਨੀ ਬੋਰਲੌਗ ਲੌਬੇ ਵੂਮੈਨ ਇਨ ਟ੍ਰਾਈਟਿਕਮ ਮੈਂਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਕਣਕ ਦੇ ਖੇਤਰ ਵਿੱਚ ਨੌਜਵਾਨ ਮਹਿਲਾ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਲਈ ਉਹਨਾਂ ਦੇ ਕੰਮ ਦੀ ਮਾਨਤਾ ਵਜੋਂ ਪ੍ਰਦਾਨ ਕੀਤਾ ਗਿਆ ।

ਡਾ. ਛੁਨੇਜਾ ਨੇ 30 ਤੋਂ ਵੱਧ ਨੌਜਵਾਨ ਔਰਤਾਂ ਖੋਜਕਰਤਾਵਾਂ ਦੀ ਅਗਵਾਈ ਕੀਤੀ ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਾਸਟਰੀ ਅਤੇ ਅੰਤਰਰਾਸਟਰੀ ਸੰਸਥਾਵਾਂ ਵਿੱਚ ਕੰਮ ਕਰ ਰਹੀਆਂ ਹਨ। ਭਾਰਤ ਤੋਂ ਦੋ ਐਵਾਰਡੀ ਡਾ. ਮਿਤਾਲੀ ਬਾਂਸਲ ਅਤੇ ਡਾ. ਸਾਨੂ ਅਰੋੜਾ ਨੇ ਆਪਣੀ ਪੀਐੱਚ.ਡੀ. ਡਾ ਪਰਵੀਨ ਛੁਨੇਜਾ ਦੀ ਨਿਗਰਾਨੀ ਹੇਠ ਪੂਰੀ ਕੀਤੀ ।

ਇਸ ਮੌਕੇ ਨੋਬਲ ਪੁਰਸਕਾਰ ਜੇਤੂ, ਨੌਰਮਨ ਬੋਰਲੌਗ ਦੀ ਧੀ ਜੀਨੀ ਬੋਰਲੌਗ ਲੌਬੇ ਨੇ ਕਿਹਾ ਕਿ “ਬੋਰਲੌਗ ਗਲੋਬਲ ਰਸਟ ਇਨੀਸੀਏਟਿਵ ਦੇ ਚੇਅਰ ਵਜੋਂ ਸੇਵਾ ਕਰਨ ਨਾਲ ਉਹਨਾਂ ਨੂੰ  ਕਣਕ ਖੋਜਕਰਤਾਵਾਂ ਦੀ ਅਗਲੀ ਪੀੜ੍ਹੀ ਨੂੰ ਪੈਦਾ ਕਰਨ ਅਤੇ ਉਤਸਾਹਿਤ ਕਰਨ ਦਾ ਮੌਕਾ ਮਿਲਿਆ ਹੈ ਅਤੇ ਇਹ ਔਰਤਾਂ ਵਿਸ਼ਵ ਭੋਜਨ ਸੁਰੱਖਿਆ ਦੇ ਮੇਰੇ ਪਿਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਜਬੂਤੀ ਨਾਲ ਕਾਰਜਸ਼ੀਲ ਹਨ ।

 

Facebook Comments

Trending

Copyright © 2020 Ludhiana Live Media - All Rights Reserved.