ਖੇਤੀਬਾੜੀ

ਪੀ.ਏ.ਯੂ. ਦੇ ਵਿਗਿਆਨੀ ਡਾ. ਪਰਵੀਨ ਛੁਨੇਜਾ ਰਾਸ਼ਟਰੀ ਪੱਧਰ ਦੀਆਂ ਦੋ ਸਰਵੋਤਮ ਅਕੈਡਮੀਆਂ ਦੇ ਫੈਲੋ ਚੁਣੇ ਗਏ

Published

on

ਲੁਧਿਆਣਾ :  ਪੀ.ਏ.ਯੂ. ਵਿੱਚ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. (ਸ੍ਰੀਮਤੀ) ਪ੍ਰਵੀਨ ਛੁਨੇਜਾ ਨੂੰ ਖੇਤੀ ਵਿਗਿਆਨਾਂ ਦੀ ਰਾਸ਼ਟਰੀ ਅਕੈਡਮੀ (ਨਾਸ) ਨੇ ਆਪਣੀ ਫੈਲੋਸ਼ਿਪ ਪ੍ਰਦਾਨ ਕੀਤੀ ਹੈ । ਇਸ ਤੋਂ ਦੋ ਹਫਤੇ ਪਹਿਲਾਂ ਹੀ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਕਾਰੀ ਵਿਗਿਆਨ ਅਕੈਡਮੀ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਇੰਡੀਆ ਨੇ ਡਾ. ਛੁਨੇਜਾ ਨੂੰ ਖੇਤੀ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਪੰਜਾਬ ਤੋਂ ਇਲਾਵਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਦਿੱਤੇ ਯੋਗਦਾਨ ਲਈ ਆਪਣਾ ਫੈਲੋ ਚੁਣਿਆ ਸੀ ।

ਪਿਛਲੇ ਲਗਭਗ 20 ਸਾਲਾਂ ਤੋਂ ਡਾ. ਛੁਨੇਜਾ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਣਕ ਦੀਆਂ ਜੰਗਲੀ ਕਿਸਮਾਂ ਨੂੰ ਸੰਭਾਲਣ ਅਤੇ ਉਹਨਾਂ ਦੇ ਵਿਕਾਸ ਵਜੋਂ ਬਣੀ ਹੈ । ਉਹਨਾਂ ਨੇ ਜੰਗਲੀ ਕਣਕ ਦੇ ਕਈ ਜੀਨ ਇਸਤੇਮਾਲ ਕਰਕੇ ਨਵੀਆਂ ਵਰਾਇਟੀਆਂ ਪੈਦਾ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ । ਇਹਨਾਂ ਵਿੱਚੋਂ ਪੰਜ ਜੀਨਜ਼ ਨੂੰ ਤਾਂ ਅੰਤਰਰਾਸ਼ਟਰੀ ਪੱਧਰ ਤੇ ਮਾਣਤਾ ਮਿਲੀ । ਇਸ ਤੋਂ ਇਲਾਵਾ ਕਣਕ ਦੇ ਸੂਖਮ ਪ੍ਰਜਨਨ ਲਈ ਇਹਨਾਂ ਜ਼ੀਨਾਂ ਦਾ ਰੂਪਾਂਤਰਣ ਮੌਲੀਕਿਊਲਰ ਮਾਰਕਰਸ ਨਾਲ ਹੋਇਆ ।

ਇਸ ਤੋਂ ਇਲਾਵਾ ਉਹਨਾਂ ਨੇ ਕਣਕ ਦੀਆਂ ਸੱਤ ਕਿਸਮਾਂ ਦੇ ਵਿਕਾਸ ਵਿੱਚ ਯੋਗਦਾਨ ਦਿੱਤਾ ਜਿਨਾਂ ਲਈ ਮਾਰਕਰ ਦੀ ਸਹਾਇਤਾ ਵਿਧੀ ਦਾ ਇਸਤੇਮਾਲ ਹੋਇਆ ਸੀ । ਡਾ. ਛੁਨੇਜਾ ਨੇ ਰਾਸ਼ਟਰੀ-ਅੰਤਰਰਾਸ਼ਟਰੀ ਰਸਾਲਿਆਂ ਵਿੱਚ 125 ਖੋਜ ਪੇਪਰ ਪ੍ਰਕਾਸ਼ਿਤ ਕਰਵਾਏ ਜਿਨਾਂ ਵਿੱਚੋਂ ਤਿੰਨ ਖੋਜ ਪੱਤਰ ਸਾਇੰਸ ਅਤੇ ਇੱਕ ਨੇਚਰ ਵਿੱਚ ਛਪਿਆ । ਮੁੱਖ ਨਿਗਰਾਨ ਵਜੋਂ 10 ਰਾਸ਼ਟਰੀ ਪ੍ਰੋਜੈਕਟਾਂ ਅਤੇ ਸੱਤ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਉਹਨਾਂ ਦੀ ਭਾਗੀਦਾਰੀ ਰਹੀ ।

ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਹਾਲ ਹੀ ਵਿੱਚ ਉਹਨਾਂ ਨੂੰ ਆਊਟਸਟੈਡਿੰਗ ਔਰਤ ਵਿਗਿਆਨੀ ਐਵਾਰਡ ਨਾਲ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ । ਇਸ ਤੋਂ ਇਲਾਵਾ ਕਣਕ ਅਤੇ ਜੌਂਆਂ ਦੀ ਖੋਜ ਦੀ ਸੁਸਾਇਟੀ, ਡਾ. ਗੁਰਦੇਵ ਸਿੰਘ ਖੁਸ਼ ਪ੍ਰੋਫੈਸਰ ਐਵਾਰਡ ਅਤੇ ਪੀ.ਏ.ਯੂ. ਦੇ ਸਰਵੋਤਮ ਖੋਜਾਰਥੀ ਐਵਾਰਡ ਤੋਂ ਇਲਾਵਾ ਬੋਰਲਾਗ ਗਲੋਬਲ ਰਸਟ ਇੰਨੀਸ਼ੇਟਿਵ ਵੱਲੋਂ ਅੰਤਰਰਾਸ਼ਟਰੀ ਟੀਮ ਐਵਾਰਡ ਵੀ ਉਹਨਾਂ ਨੂੰ ਹੁਣ ਤੱਕ ਕਣਕ ਦੀ ਖੋਜ ਦੇ ਖੇਤਰ ਵਿੱਚ ਪ੍ਰਾਪਤ ਹੋ ਚੁੱਕਾ ਹੈ ।

Facebook Comments

Trending

Copyright © 2020 Ludhiana Live Media - All Rights Reserved.