ਖੇਤੀਬਾੜੀ

ਪੀ.ਏ.ਯੂ. ਦੇ ਵਿਗਿਆਨੀ ਡਾ. ਪਰਵੀਨ ਛੁਨੇਜਾ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਦੇ ਫੈਲੋ ਚੁਣੇ ਗਏ

Published

on

ਲੁਧਿਆਣਾ :  ਪੀ.ਏ.ਯੂ. ਵਿੱਚ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. (ਸ੍ਰੀਮਤੀ) ਪ੍ਰਵੀਨ ਛੁਨੇਜਾ ਨੂੰ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ਭਾਰਤ ਨੇ ਆਪਣਾ ਫੈਲੋ ਚੁਣਿਆ ਹੈ । ਭਾਰਤ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਕਾਰੀ ਵਿਗਿਆਨ ਅਕੈਡਮੀ ਨੇ ਡਾ. ਛੁਨੇਜਾ ਨੂੰ ਖੇਤੀ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਪੰਜਾਬ ਤੋਂ ਇਲਾਵਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਦਿੱਤੇ ਯੋਗਦਾਨ ਲਈ ਇਹ ਮਾਣ ਦਿੱਤਾ ਹੈ ।

ਇਸ ਮਾਣ ਨੂੰ ਪ੍ਰਾਪਤ ਕਰਨ ਵਾਲੇ ਡਾ. ਛੁਨੇਜਾ ਪੀ.ਏ.ਯੂ. ਦੀ ਸਥਾਪਨਾ ਤੋਂ ਲੈ ਕੇ ਛੇਵੇਂ ਵਿਗਿਆਨੀ ਹਨ । ਪਿਛਲੇ ਲਗਭਗ 20 ਸਾਲਾਂ ਤੋਂ ਡਾ. ਛੁਨੇਜਾ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਣਕ ਦੀਆਂ ਜੰਗਲੀ ਕਿਸਮਾਂ ਨੂੰ ਸੰਭਾਲਣ ਅਤੇ ਉਹਨਾਂ ਦੇ ਵਿਕਾਸ ਵਜੋਂ ਬਣੀ ਹੈ । ਉਹਨਾਂ ਨੇ ਜੰਗਲੀ ਕਣਕ ਦੇ ਕਈ ਜੀਨ ਇਸਤੇਮਾਲ ਕਰਕੇ ਨਵੀਆਂ ਵਰਾਇਟੀਆਂ ਪੈਦਾ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ । ਇਹਨਾਂ ਵਿੱਚੋਂ ਪੰਜ ਜੀਨਜ਼ ਨੂੰ ਤਾਂ ਅੰਤਰਰਾਸ਼ਟਰੀ ਪੱਧਰ ਤੇ ਮਾਣਤਾ ਮਿਲੀ ।

ਡਾ. ਛੁਨੇਜਾ ਨੇ ਰਾਸ਼ਟਰੀ-ਅੰਤਰਰਾਸ਼ਟਰੀ ਰਸਾਲਿਆਂ ਵਿੱਚ 125 ਖੋਜ ਪੇਪਰ ਪ੍ਰਕਾਸ਼ਿਤ ਕਰਵਾਏ ਜਿਨਾਂ ਵਿੱਚੋਂ ਤਿੰਨ ਖੋਜ ਪੱਤਰ ਸਾਇੰਸ ਅਤੇ ਇੱਕ ਨੇਚਰ ਵਿੱਚ ਛਪਿਆ । ਮੁੱਖ ਨਿਗਰਾਨ ਵਜੋਂ 10 ਰਾਸ਼ਟਰੀ ਪ੍ਰੋਜੈਕਟਾਂ ਅਤੇ ਸੱਤ ਅੰਤਰਰਾਸ਼ਟਰੀ ਪ੍ਰੋਜੈਕਟਾਂ ਵਿੱਚ ਉਹਨਾਂ ਦੀ ਭਾਗੀਦਾਰੀ ਰਹੀ । ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਹਾਲ ਹੀ ਵਿੱਚ ਉਹਨਾਂ ਨੂੰ ਆਊਟਸਟੈਡਿੰਗ ਔਰਤ ਵਿਗਿਆਨੀ ਐਵਾਰਡ ਨਾਲ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ।

 

Facebook Comments

Trending

Copyright © 2020 Ludhiana Live Media - All Rights Reserved.