ਪੰਜਾਬੀ

ਪੀ.ਏ.ਯੂ. ਦੇ ਖੋਜਾਰਥੀ ਨੇ ਪ੍ਰਾਪਤ ਕੀਤੀ ਇੰਸਪਾਇਰ ਫੈਲੋਸ਼ਿਪ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਅਤੇ ਜਲਵਾਯੂ ਪਰਿਵਰਤਨ ਵਿਭਾਗ ਵਿੱਚ ਪੀ ਐੱਚ ਡੀ ਦੀ ਖੋਜਾਰਥੀ ਕੁਮਾਰੀ ਸੋਨਾ ਬੋਰਾ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਇੰਸਪਾਇਰ ਫੈਲੋਸ਼ਿਪ ਨਾਲ ਨਿਵਾਜ਼ਿਆ ਗਿਆ ਹੈ । ਇਹ ਫੈਲੋਸ਼ਿਪ ਖੋਜਾਰਥੀਆਂ ਨੂੰ ਖੋਜ ਕਾਰਜ ਲਈ ਪ੍ਰੇਰਿਤ ਕਰਨ ਹਿਤ ਦਿੱਤੀ ਜਾਂਦੀ ਹੈ ।

ਕੁਮਾਰੀ ਸੋਨੀ ਬੋਰਾ ਕਣਕ ਦੀ ਫ਼ਸਲ ਲਈ ਪਾਣੀ ਦੀ ਵਰਤੋਂ ਬਾਰੇ ਆਪਣੇ ਖੋਜ ਕਾਰਜ ਨੂੰ ਸੰਪੂਰਨ ਕਰੇਗੀ । ਇਸ ਖੋਜ ਕਾਰਜ ਦੀ ਮਦਦ ਨਾਲ ਖੇਤ ਤਜਰਬੇ ਕਰਕੇ ਪਾਣੀ ਦੀ ਵਰਤੋਂ ਬਾਰੇ ਅਤਿਆਧੁਨਿਕ ਤਰੀਕਿਆਂ ਨਾਲ ਜਿਵੇਂ ਸੈਟੇਲਾਈਟ ਰਿਮੋਟ ਸੈਂਸਿੰਗ ਆਦਿ ਨਾਲ ਜਾਣਿਆ ਜਾ ਸਕੇਗਾ । ਜ਼ਿਕਰਯੋਗ ਹੈ ਕਿ ਕੁਮਾਰੀ ਸੋਨਾ ਬੋਰਾ ਵਿਭਾਗ ਦੇ ਪ੍ਰੋਫੈਸਰ ਡਾ. ਪੀ.ਕੇ. ਕਿੰਗਰਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਹੇ ਹਨ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ.ਕੇ. ਤਿਵਾੜੀ ਆਈ ਏ ਐੱਸ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੁਮਾਰੀ ਸੋਨੀ ਬੋਰਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.