ਖੇਤੀਬਾੜੀ

ਪੀ.ਏ.ਯੂ. ਦੇਸ਼ ਦੇ ਅੰਨ ਭੰਡਾਰ ਭਰਨ ਵਾਲੀ ਮਾਣਮੱਤੀ ਸੰਸਥਾ : ਮਾਣਯੋਗ ਰਾਜਪਾਲ ਪੰਜਾਬ

Published

on

ਲੁਧਿਆਣਾ :  ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਪੀ.ਏ.ਯੂ. ਦੇ ਵਿਸ਼ੇਸ਼ ਦੌਰੇ ਤੇ ਸਨ। ਉਨਾਂ ਇਸ ਦੌਰਾਨ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਤੋਂ ਇਲਾਵਾ ਨਵੀਂ ਖੇਤੀ ਸੰਬੰਧੀ ਹੋ ਰਹੇ ਤਜਰਬਿਆਂ ਦਾ ਸਰਵੇਖਣ ਵੀ ਕੀਤਾ।

ਮਾਣਯੋਗ ਰਾਜਪਾਲ ਨੇ ਵਿਸ਼ੇਸ਼ ਟਿੱਪਣੀ ਵਿਚ ਯੂਨੀਵਰਸਿਟੀ ਵਲੋਂ ਦੇਸ਼ ਨੂੰ ਅੰਨ ਪੱਖੋਂ ਸਵੈ ਨਿਰਭਰ ਬਣਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਜਦੋਂ ਭਾਰਤ ਭੁੱਖਮਰੀ ਅਤੇ ਅਕਾਲ ਦਾ ਸ਼ਿਕਾਰ ਸੀ ਤਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਦੇਸ਼ ਲਈ ਵਾਧੂ ਅੰਨ ਪੈਦਾ ਕੀਤਾ ਅਤੇ ਸਨਮਾਨ ਨਾਲ ਸਿਰ ਉੱਚਾ ਚੁੱਕਣ ਦੇ ਮੌਕੇ ਦਿੱਤੇ ।

ਮਾਣਯੋਗ ਰਾਜਪਾਲ ਨੇ ਹਾੜੀ ਦੀਆਂ ਫਸਲਾਂ, ਸੁਰੱਖਿਅਤ ਖੇਤੀ, ਫਲਾਂ ਅਤੇ ਸਬਜ਼ੀਆਂ, ਬੀਜ ਉਤਪਾਦਨ, ਜੈਵਿਕ ਖੇਤੀ, ਖੇਤੀ ਬਾਇਓਤਕਨਾਲੋਜੀ, ਖੇਤੀ ਮਸ਼ੀਨਰੀ, ਖੇਤੀ ਸਾਹਿਤ ਅਤੇ ਮੁਹਾਰਤ ਵਿਕਾਸ ਪ੍ਰੋਗਰਾਮ ਤੋਂ ਇਲਾਵਾ ਖੁੰਬ ਉਤਪਾਦਨ ਤੇ ਸ਼ਹਿਦ ਮੱਖੀ ਪਾਲਣ ਸੰਬੰਧੀ ਅਤਿ ਆਧੁਨਿਕ ਤਜਰਬਿਆਂ ਨੂੰ ਵੇਖਿਆ।

ਪੀ.ਏ.ਯੂ. ਦੇ  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਮਾਣਯੋਗ ਰਾਜਪਾਲ ਦਾ ਸਵਾਗਤ ਕੀਤਾ। ਉਨਾਂ ਪੀ.ਏ.ਯੂ. ਵੱਲੋਂ ਖੇਤੀ ਖੋਜ, ਪਸਾਰ ਅਤੇ ਅਕਾਦਮਿਕ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਮਾਣਯੋਗ ਰਾਜਪਾਲ ਦਾ ਪੀ.ਏ.ਯੂ. ਆਉਣ ਤੇ ਧੰਨਵਾਦ ਕੀਤਾ।

ਇਸ ਮੌਕੇ ਪੀ.ਏ.ਯੂ. ਦੇ ਵੱਖ ਵੱਖ ਵਿਭਾਗਾਂ ਵਲੋਂ ਖੇਤੀ ਸਾਹਿਤ ਅਤੇ ਖੇਤੀ ਸੰਬੰਧੀ ਵਿਕਾਸ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ। ਮਾਣਯੋਗ ਰਾਜਪਾਲ ਨੇ ਇਨਾਂ ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ।

 

Facebook Comments

Trending

Copyright © 2020 Ludhiana Live Media - All Rights Reserved.