ਪੰਜਾਬੀ

ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਬੈਸਟ ਐਬਸਟ੍ਰੈਕਟ ਐਵਾਰਡ ਹਾਸਲ ਹੋਇਆ

Published

on

ਲੁਧਿਆਣਾ :  ਪੀ.ਏ.ਯੂ. ਵਿੱਚ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ ਖੁਸ਼ਦੀਪ ਧਰਨੀ ਨੂੰ “ਬੈਸਟ ਐਬਸਟ੍ਰੈਕਟ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ ਦੀ ਸਾਂਝੀ ਕੰਸ਼ਰੋਸ਼ੀਅਮ ਮੀਟਿੰਗ ਵਿੱਚ ਦਿੱਤਾ ਗਿਆ । ਉਹਨਾਂ ਨੇ ਇਸ ਦੌਰਾਨ “ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ’ ਸੰਬੰਧੀ ਆਪਣੀ ਖੋਜ ਦਾ ਐਬਸਟ੍ਰੈਕਟ ਪੇਸ਼ ਕੀਤਾ ਸੀ ।

ਡਾ ਖੁਸਦੀਪ ਧਰਨੀ ਅਤੇ ਡਾ ਸੋਨਿਕਾ ਸ਼ਰਮਾ ਤੋਂ ਇਲਾਵਾ ਡਾ ਅਰਸ਼ਦੀਪ ਸਿੰਘ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ), ਡਾ ਰਮਿਤ ਮਹਾਜਨ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਡਾ ਵੰਦਨਾ ਮਿੱਢਾ (ਅੰਦਰੂਨੀ ਦਵਾਈ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਅਤੇ ਡਾ ਅਜੀਤ ਸੂਦ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਦੁਆਰਾ ਸਾਂਝੇ ਤੌਰ ਤੇ ਐਬਸਟ੍ਰੈਕਟ ਲਿਖੀ ਗਈ ਸੀ । ਕਾਨਫਰੰਸ ਨਵੰਬਰ ਵਿੱਚ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਈ ।

ਡਾ ਖੁਸ਼ਦੀਪ ਧਰਨੀ ਨੇ ਕਾਨਫਰੰਸ ਵਿੱਚ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਰਾਹੀਂ ਪੇਪਰ ਪੇਸ਼ ਕੀਤਾ । ਇਸ ਪੇਪਰ ਵਿੱਚ ਇਸ ਬਿਮਾਰੀ ਦੇ ਪ੍ਰਚਲਨ ਅਤੇ ਵਿਕਾਸ ਦੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ। ਸੋਜਸ਼ ਵਾਲੀ ਆਂਤੜੀ ਦੀ ਬਿਮਾਰੀ (ਆਈ ਬੀ ਡੀ) ਨੂੰ ਰਵਾਇਤੀ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ । ਅਧਿਐਨ ਦੇ ਨਤੀਜਿਆਂ ਨੇ ਸਿੱਟਾ ਕੱਢਿਆ ਕਿ ਇਹ ਬਿਮਾਰੀ ਬਾਕੀ ਦੁਨੀਆਂ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ।

Facebook Comments

Trending

Copyright © 2020 Ludhiana Live Media - All Rights Reserved.