Connect with us

ਖੇਤੀਬਾੜੀ

ਪੀ.ਏ.ਯੂ. ਦੇ ਪਸਾਰ ਗਤੀਵਿਧੀਆਂ ਲਈ ਆਈ ਟੀ ਸੈੱਲ ਦੀ ਕੀਤੀ ਸ਼ਲਾਘਾ 

Published

on

P.A.U. Praises IT Cell for Extension Activities

ਲੁਧਿਆਣਾ :  ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਯੂਨੀਵਰਸਿਟੀ ਦੀ ਸੂਚਨਾ ਤਕਨੀਕ ਟੀਮ ਦੀ ਸ਼ਲਾਘਾ ਕੀਤੀ । ਉਹਨਾਂ ਕਿਹਾ ਕਿ ਬੀਤੇ ਦੋ ਸਾਲਾਂ ਦੌਰਾਨ ਮਹਾਂਮਾਰੀ ਦਾ ਜੋ ਦੌਰ ਸੀ ਉਸ ਵਿੱਚ ਪਸਾਰ ਗਤੀਵਿਧੀਆਂ ਨੂੰ ਜਾਰੀ ਰੱਖਣਾ ਅਤੇ ਪੀ.ਏ.ਯੂ. ਦੀਆਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣਾ ਚੁਣੌਤੀਪੂਰਨ ਸੀ । ਇਸ ਸਮੇਂ ਦੌਰਾਨ ਆਈ ਟੀ ਟੀਮ ਨੇ ਨਵੀਆਂ ਸੂਚਨਾ ਤਕਨੀਕਾਂ ਦੀ ਮਦਦ ਨਾਲ ਪਸਾਰ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਿਆ ।

ਉਹਨਾਂ ਕਿਹਾ ਕਿ ਆਈ ਟੀ ਟੀਮ ਦੀ ਪਹਿਲਕਦਮੀ ਨਾਲ ਹੀ ਸਤੰਬਰ 2020 ਵਿੱਚ ਵਰਚੁਅਲ ਕਿਸਾਨ ਮੇਲਿਆਂ ਦਾ ਸਫਲ ਆਯੋਜਨ ਹੋਇਆ । ਵੱਖ-ਵੱਖ ਸ਼ੋਸ਼ਲ ਮੀਡੀਆ ਚੈਨਲਾਂ ਰਾਹੀਂ ਇਸ ਕਿਸਾਨ ਮੇਲੇ ਵਿੱਚ 2 ਲੱਖ 67 ਹਜ਼ਾਰ ਕਿਸਾਨ ਇਸ ਮੇਲੇ ਦਾ ਹਿੱਸਾ ਬਣੇ ।  ਮਾਰਚ 2022 ਵਿੱਚ 11 ਲੱਖ 4 ਹਜ਼ਾਰ ਕਿਸਾਨ ਇਹਨਾਂ ਮੇਲਿਆਂ ਵਿੱਚ ਸ਼ਾਮਿਲ ਹੋਏ । ਇਹਨਾਂ ਵਿੱਚ ਫੇਸਬੁੱਕ ਅਤੇ ਯੂਟਿਊਬ ਰਾਹੀਂ ਸ਼ਾਮਿਲ ਹੋਏ ਕਿਸਾਨਾਂ ਦੀ ਗਿਣਤੀ ਵੀ ਸ਼ਾਮਿਲ ਹੈ ।

ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਐਨੀ ਵੱਡੀ ਗਿਣਤੀ ਵਿੱਚ ਕਿਸਾਨਾਂ ਤੱਕ ਪਹੁੰਚ ਕਰਨ ਵਿੱਚ ਆਈ ਟੀ ਟੀਮ ਦੇ ਹੰਭਲੇ ਦੀ ਸ਼ਲਾਘਾ ਕਰਨੀ ਬਣਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਪੀ.ਏ.ਯੂ. ਦੀ ਦੇਖਾ ਦੇਖੀ ਹੋਰ ਯੂਨੀਵਰਸਿਟੀਆਂ ਨੇ ਵੀ ਵਰਚੁਅਲ ਕਿਸਾਨ ਮੇਲੇ ਆਯੋਜਿਤ ਕੀਤੇ । ਬੀਤੇ ਮਾਰਚ ਮਹੀਨੇ ਬਠਿੰਡਾ ਵਿੱਚ ਦੋ ਸਾਲ ਦੇ ਵਕਫ਼ੇ ਬਾਅਦ ਆਫਲਾਈਨ ਕਿਸਾਨ ਮੇਲਾ ਹੋਇਆ ਜਿਸ ਵਿੱਚ ਇਲਾਕੇ ਦੇ ਹੀ ਨਹੀਂ ਪੰਜਾਬ ਦੇ ਲੱਖਾਂ ਕਿਸਾਨ ਹਕੀਕੀ ਤੌਰ ਤੇ ਸ਼ਾਮਿਲ ਹੋਏ ।

Facebook Comments

Trending