ਪੰਜਾਬੀ

ਪੀ.ਏ.ਯੂ. ਦੇ ਖੇਤੀ ਇੰਜਨੀਅਰਾਂ ਦੀ ਉੱਚ ਪੱਧਰੀ ਸੰਸਥਾਵਾਂ ਵਿੱਚ ਹੋਈ ਪਲੇਸਮੈਂਟ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਤੋਂ ਸਿੱਖਿਆ ਹਾਸਲ ਕਰਨ ਵਾਲੇ 9 ਖੇਤੀ ਇੰਜਨੀਅਰਾਂ ਨੂੰ ਉੱਚ ਪੱਧਰੀ ਸੰਸਥਾਵਾਂ ਵਿੱਚ ਨੌਕਰੀ ਕਰਨ ਦਾ ਮੌਕੇ ਮਿਲੇਗਾ । ਇਹਨਾਂ ਵਿੱਚੋਂ ਐਸਕੋਰਟਸ ਅਤੇ ਅਮੁਲ ਇੰਡੀਆ ਨੇ ਆਨ ਕੈਂਪਸ ਤਰੀਕੇ ਨਾਲ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਕਮੇਟੀ ਵੱਲੋਂ ਆਯੋਜਿਤ ਭਰਤੀ ਪ੍ਰਕਿਰਿਆ ਦੌਰਾਨ ਇਹਨਾਂ ਦੀ ਚੋਣ ਕੀਤੀ।

ਪ੍ਰਤਿਭਾ ਤਿਵਾੜੀ, ਗਗਨਪ੍ਰੀਤ ਸਿੰਘ, ਨਿਧੀ ਮਲਹੋਤਰਾ, ਕੇਵਿਨ ਪੁਰੀ, ਰੋਹਿਤ ਸਿੰਘ ਅਤੇ ਸਤੁਤੀ ਗਾਂਧੀ ਨਾਮ ਦੇ 6 ਵਿਦਿਆਰਥੀ ਐਸਕੋਰਟਸ ਲਿਮਿਟਡ ਫਰੀਦਾਬਾਦ ਲਈ ਚੁਣੇ ਗਏ । ਜਦਕਿ ਵਿਕਾਸ ਕੁਮਾਰ, ਲਕਸ਼ੈ ਕੁਮਾਰ ਅਤੇ ਸ਼ੁਭਮ ਬੱਗਾ ਦੀ ਚੋਣ ਅਮੁਲ ਇੰਡੀਆ ਲਈ ਹੋਈ ਹੈ । ਜ਼ਿਕਰਯੋਗ ਹੈ ਕਿ ਹਰ ਸਾਲ ਮਹਿੰਦਰਾ ਐਂਡ ਮਹਿੰਦਰਾ ਐਸਕੋਰਟਸ ਨਿਊਂ ਹਾਲੈਂਡ ਜੋਂਡੀਅਰ ਕਲਾਸ, ਇੰਟਰਨੈਸ਼ਨਲ ਟਰੈਕਟਰਜ਼, ਜੈਨ ਇਰੀਗੇਸ਼ਨ, ਕਰੈਮੀਕਾ ਅਤੇ ਹੋਰ ਵੱਕਾਰੀ ਸੰਸਥਾਵਾਂ ਪੀ.ਏ.ਯੂ. ਦੇ ਕੈਂਪਸ ਵਿੱਚ ਆ ਕੇ ਆਪਣੇ ਕੰਮਾਂ ਲਈ ਇੰਜਨੀਅਰਾਂ ਦੀ ਚੋਣ ਕਰਦੀਆਂ ਹਨ ।

ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀ.ਏ.ਯੂ. ਦੇ ਖੇਤੀ ਇੰਜਨੀਅਰ ਲਗਾਤਾਰ ਆਪਣੀ ਅਕਾਦਮਿਕ ਯੋਗਤਾ ਨਾਲ ਬਿਹਤਰ ਪ੍ਰਦਰਸ਼ਨ ਕਰਦੇ ਰਹੇ ਹਨ । ਉੱਚ ਰੈਂਕ ਵਾਲੀਆਂ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਇਲਾਵਾ ਆਈ ਆਈ ਟੀ ਅਤੇ ਆਈ ਆਈ ਐੱਮ ਵਿੱਚ ਵੀ ਵਿਦਿਆਰਥੀਆਂ ਦੀ ਚੋਣ ਹੋਈ ਹੈ । ਟ੍ਰੇਨਿੰਗ ਅਤੇ ਪਲੇਸਮੈਂਟ ਕਮੇਟੀ ਦੇ ਡਾ. ਸਤੀਸ਼ ਕੁਮਾਰ ਗੁਪਤਾ ਅਤੇ ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਕਾਲਜ ਦੀਆਂ ਉੱਚ ਪੱਧਰੀ ਸਹੂਲਤਾਂ ਇਹ ਨਿਸ਼ਚਤ ਕਰਦੀਆਂ ਹਨ ਕਿ ਇੰਜਨੀਅਰਿੰਗ ਦੇ ਵਿਦਿਆਰਥੀ ਆਪਣੇ ਯੁੱਗ ਦੀਆਂ ਲੋੜਾਂ ਅਨੁਸਾਰ ਸਿੱਖਿਆ ਹਾਸਲ ਕਰਕੇ ਨੌਕਰੀਆਂ ਲਈ ਦਾਅਵੇਦਾਰੀ ਪੇਸ਼ ਕਰਨ ।

Facebook Comments

Trending

Copyright © 2020 Ludhiana Live Media - All Rights Reserved.