ਪੰਜਾਬੀ

ਪੀ.ਏ.ਯੂ. ਦੇ ਸੰਚਾਰ ਕੇਂਦਰ ਵਿੱਚ ਕਰਵਾਈ ਫੋਟੋਗ੍ਰਾਫੀ ਵਰਕਸ਼ਾਪ

Published

on

ਲੁਧਿਆਣਾ  : ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਅੱਜ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੀ ਕਲਾ ਤੋਂ ਜਾਣੂੰ ਕਰਵਾਉਣ ਲਈ ਇੱਕ ਰੋਜ਼ਾ ਫੋਟੋ ਵਰਕਸ਼ਾਪ ਕਰਵਾਈ ਗਈ । ਇਸ ਵਿੱਚ ਮੁੱਖ ਭਾਸ਼ਣ ਕਰਤਾ ਵਜੋਂ ਪ੍ਰਸਿੱਧ ਫੋਟੋਗ੍ਰਾਫਰ ਸ਼੍ਰੀ ਜਨਮੇਜਾ ਸਿੰਘ ਜੌਹਲ ਸ਼ਾਮਿਲ ਹੋਏ ।

ਜਨਮੇਜਾ ਜੌਹਲ ਨੇ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਦੇ ਗੁਰ ਦੱਸਦਿਆਂ ਸਮਝਾਇਆ ਕਿ ਫੋਟੋਗ੍ਰਾਫੀ ਵਪਾਰਕ ਅਤੇ ਸ਼ੌਕੀਆ ਹੋ ਸਕਦੀ ਹੈ ਪਰ ਇਸ ਵਿੱਚ ਕਲਾਤਮਕ ਨਜ਼ਰ ਦਾ ਹੋਣਾ ਬੇਹੱਦ ਲਾਜ਼ਮੀ ਹੈ । ਉਹਨਾਂ ਕਿਹਾ ਕਿ ਕਿਸੇ ਵੀ ਵਸਤੂ ਵਰਤਾਰੇ ਦੀ ਫੋਟੋਗ੍ਰਾਫੀ ਲਈ ਉੱਥੇ ਮੌਜੂਦ ਤੱਤਾਂ ਦਾ ਸੁਮੇਲ ਲੱਭਣਾ ਹੀ ਫੋਟੋਗ੍ਰਾਫਰ ਦੀ ਕਲਾ ਹੈ । ਇਸ ਕਲਾ ਨੂੰ ਨਿਖਾਰਨ ਲਈ ਬਹੁਤ ਸਾਰੇ ਨੁਕਤੇ ਜਨਮੇਜਾ ਜੌਹਲ ਨੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ ।

ਸਵਾਗਤੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਸੰਚਾਰ ਕੇਂਦਰ ਦਾ ਉਦੇਸ਼ ਨਵੀਆਂ ਤੋਂ ਨਵੀਆਂ ਗਤੀਵਿਧੀਆਂ ਰਾਹੀਂ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਾਹਰੀ ਗਿਆਨ ਜਗਤ ਤੋਂ ਜਾਣੂੰ ਕਰਵਾਉਣਾ ਹੈ । ਉਹਨਾਂ ਕਿਹਾ ਕਿ ਕਲਾ ਦੇ ਪੱਖ ਤੋਂ ਵੀ ਕੇਂਦਰ ਲਗਾਤਰ ਗਤੀਵਿਧੀਆਂ ਨਾਲ ਜੁੜਿਆ ਰਹੇਗਾ ।

ਟੀ ਵੀ ਰੇਡੀਓ ਦੇ ਸਹਾਇਕ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਅੰਤ ਵਿੱਚ ਵਿਦਿਆਰਥੀਆਂ ਅਤੇ ਵਿਸ਼ੇਸ਼ ਤੌਰ ਤੇ ਜਨਮੇਜਾ ਜੌਹਲ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਤੇ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਹੋਰ ਕਲਾਵਾਂ ਨਾਲ ਸੰਬੰਧਿਤ ਵਰਕਸ਼ਾਪਾਂ ਦੇ ਆਯੋਜਨ ਦੀ ਯੋਜਨਾ ਵੀ ਹੈ । ਇਸ ਮੌਕੇ 20 ਦੇ ਕਰੀਬ ਵਿਦਿਆਰਥੀ ਸ਼ਾਮਿਲ ਸਨ । ਸਮਾਗਮ ਦਾ ਸੰਚਾਲਨ ਡਾ. ਜਗਵਿੰਦਰ ਸਿੰਘ ਨੇ ਕੀਤਾ ।

Facebook Comments

Trending

Copyright © 2020 Ludhiana Live Media - All Rights Reserved.