ਪੰਜਾਬੀ

ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲਿਆਂ ਦਾ ਕੀਤਾ ਆਯੋਜਨ

Published

on

ਲੁਧਿਆਣਾ  : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਯੂਨੀਵਰਸਿਟੀ ਸਪੀਕਰਜ ਫੋਰਮ ਦੇ ਬੈਨਰ ਹੇਠ ਇੱਕ ਸਾਹਿਤਕ ਸਮਾਗਮ ਮੁਕਾਬਲਾ ਕਰਵਾਇਆ । ਇਸ ਮੁਕਾਬਲੇ ਦਾ ਉਦੇਸ਼ ਲਿਖਣ ਅਤੇ ਭਾਸਣ ਕਲਾ ਨੂੰ ਨਿਖਾਰਨ ਅਤੇ ਸਾਹਿਤਕ ਅਤੇ ਸਿਰਜਣਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨਾ ਸੀ । ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀ.ਐਸ.ਬੁੱਟਰ ਨੇ ਵਿਦਿਆਰਥੀ ਨੂੰ ਸਰਗਰਮ ਸ਼ਮੂਲੀਅਤ ਲਈ ਵਧਾਈ ਦਿੱਤੀ ।

ਰਚਨਾਤਮਕ ਲੇਖਣ ਮੁਕਾਬਲੇ ਵਿੱਚ ਕੁੱਲ 43 ਭਾਗੀਦਾਰਾਂ ਨੇ “ਮੇਰੇ ਲਈ ਖੁਸ਼ੀ ਦਾ ਕੀ ਅਰਥ ਹੈ?“ ਵਿਸ਼ੇ ’ਤੇ ਰਚਨਾਤਮਕ ਲੇਖ ਲਿਖੇ। ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਕੁਮਾਰੀ ਰਿਤੀਸ਼ਾ ਗੋਇਲ, ਖੇਤੀਬਾੜੀ ਕਾਲਜ ਦੇ ਕੁਮਾਰੀ ਪਵਨਦੀਪ ਕੌਰ ਅਤੇ ਬਾਗਬਾਨੀ ਅਤੇ ਜੰਗਲਾਤ ਕਾਲਜ ਦੇ ਕੁਮਾਰੀ ਪੁਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਮਾਰੀ ਗੁਰਲੀਨ ਕੌਰ ਅਤੇ ਸ੍ਰੀ ਅਲੋਕ ਕੁਮਾਰ ਮਿਸਰਾ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ।

ਡਾ: ਕਮਲਦੀਪ ਸੰਘਾ, ਡਾ: ਹੀਰਾ ਸਿੰਘ ਭੂਪਾਲ ਅਤੇ ਡਾ: ਊਸਾ ਨਾਰਾ ਦੁਆਰਾ “ਵਿਕਾਸ ਅਤੇ ਸਥਿਰਤਾ“ ਵਿਸ਼ੇ ’ਤੇ ਭਾਸ਼ਣ ਮੁਕਾਬਲੇ ਵਿੱਚ 17 ਪ੍ਰਤੀਭਾਗੀਆਂ ਨੂੰ ਉਨਾਂ ਦੇ ਭਾਸ਼ਣ, ਪੇਸਕਾਰੀ ਆਦਿ ਦੇ ਆਧਾਰ ’ਤੇ ਨਿਰਣਾ ਕੀਤਾ ਗਿਆ। ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਦੇ ਤਿੰਨ ਵਿਦਿਆਰਥੀਆਂ ਮਿਸ ਮਿਤਾਲੀ, ਮਿਸ ਨਵਨੂਰ ਕੌਰ ਅਤੇ ਮਿਸ ਤਾਨੀਆ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.