Connect with us

ਪੰਜਾਬ ਨਿਊਜ਼

ਪੀ.ਏ.ਯੂ. ਵਿੱਚ ਰਾਸ਼ਟਰੀ ਵਿਗਿਆਨ ਸਪਤਾਹ ਦਾ ਹੋਇਆ ਆਰੰਭ

Published

on

P.A.U. National Science Week kicks off in

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਮਨਾਏ ਜਾ ਰਹੇ ਵਿਗਿਆਨ ਸਪਤਾਹ ਸੰਬੰਧੀ ਸਮਾਗਮਾਂ ਦਾ ਬਕਾਇਦਾ ਆਰੰਭ ਹੋਇਆ । 22-28 ਫਰਵਰੀ ਤੱਕ ਮਨਾਏ ਜਾ ਰਹੇ ਇਸ ਹਫ਼ਤੇ ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਾਲ ਸੰਬੰਧਿਤ ਕਰਕੇ ਮਨਾਇਆ ਜਾ ਰਿਹਾ ਹੈ । ਭਾਰਤ ਵਿੱਚ 75 ਥਾਵਾਂ ਤੇ ਇਹ ਸਮਾਗਮ ਹੋ ਰਹੇ ਹਨ ਅਤੇ ਪੀ.ਏ.ਯੂ. ਨੂੰ ਇਸ ਦਾ ਇੱਕ ਪੜਾਅ ਨਿਯਤ ਕੀਤਾ ਗਿਆ ਹੈ ।

ਇਸ ਸਮਾਗਮ ਦੇ ਉਦਘਾਟਨੀ ਮੌਕੇ ਕੇਂਦਰੀ ਮੰਤਰੀ ਸ਼੍ਰੀ ਜਤਿੰਦਰ ਸਿੰਘ ਨੇ ਆਨਲਾਈਨ ਭਾਰਤ ਦੇ ਯੁਵਾ ਵਿਗਿਆਨੀਆਂ ਨੂੰ ਸੰਬੋਧਨ ਕੀਤਾ । ਉਹਨਾਂ ਕਿਹਾ ਕਿ ਵਿਗਿਆਨ ਸਾਡੇ ਜੀਵਨ ਵਿੱਚ ਡੂੰਘੀ ਤਰ੍ਹਾਂ ਰਚ ਵਸ ਗਿਆ ਹੈ ਅਤੇ ਭਾਰਤ ਦੀ ਵਿਗਿਆਨ ਦੇ ਖੇਤਰ ਵਿੱਚ ਬੜੀ ਅਮੀਰ ਵਿਰਾਸਤ ਰਹੀ ਹੈ । ਇਸ ਸਪਤਾਹ ਦੌਰਾਨ ਨੌਜਵਾਨ ਵਿਗਿਆਨੀਆਂ ਨੂੰ ਭਾਰਤ ਦੀ ਵਿਗਿਆਨਕ ਪ੍ਰੰਪਰਾ ਬਾਰੇ ਜਾਨਣ ਦਾ ਅਵਸਰ ਮਿਲੇਗਾ ।

ਸਕੱਤਰ ਵਿਗਿਆਨ ਅਤੇ ਤਕਨਾਲੋਜੀ ਸ੍ਰੀਮਤੀ ਪਰਮਿੰਦਰ ਮੈਣੀ ਨੇ ਇਸ ਸਪਤਾਹ ਦੀ ਰੂਪਰੇਖਾ ਅਤੇ ਸਮਾਗਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਹਨਾਂ ਸਮਾਗਮਾਂ ਦੇ ਕਨਵੀਨਰ ਸ਼੍ਰੀ ਨਕੁਲ ਪਰਾਸ਼ਰ ਨੇ ਵੀ ਸੰਬੋਧਨ ਕੀਤਾ । ਵਿਦਿਆਰਥੀਆਂ ਨੂੰ ਇਹ ਸਮਾਗਮ ਆਨਲਾਈਨ ਦਿਖਾਇਆ ਗਿਆ ।

ਪੀ.ਏ.ਯੂ. ਵਿੱਚ ਇਸ ਸੰਬੰਧੀ ਆਰੰਭਕ ਸੈਸ਼ਨ ਹੋਇਆ ਜਿਸ ਵਿੱਚ ਯੂਨੀਵਰਸਿਟੀ ਦੇ ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਸੰਦੀਪ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਡਾ. ਬੈਂਸ ਨੇ ਇਸ ਮੌਕੇ ਵਿਗਿਆਨ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਵਿਗਿਆਨਕ ਸੂਚਨਾ ਤੇ ਜਾਣਕਾਰੀ ਨਾਲ ਜੁੜਨ ਲਈ ਕਿਹਾ । ਉਹਨਾਂ ਕਿਹਾ ਕਿ ਇਸ ਸਮਾਗਮ ਲਈ ਪੀ.ਏ.ਯੂ. ਦਾ ਚੁਣਿਆ ਜਾਣਾ ਇੱਕ ਚੰਗਾ ਕਾਰਜ ਹੈ ਜਿਸ ਨਾਲ ਪੀ.ਏ.ਯੂ. ਦੇ ਨੌਜਵਾਨ ਵਿਗਿਆਨੀਆਂ ਨੂੰ ਨਵੀਆਂ ਸੂਚਨਾਵਾਂ ਬਾਰੇ ਜਾਨਣ ਦਾ ਮੌਕਾ ਮਿਲੇਗਾ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਵਾਗਤੀ ਸ਼ਬਦ ਕਹੇ । ਡਾ. ਰਿਆੜ ਨੇ ਕਿਹਾ ਕਿ ਇਸ ਸਮਾਗਮ ਦੇ ਬਹਾਨੇ ਉਭਰ ਰਹੇ ਵਿਗਿਆਨੀਆਂ ਅਤੇ ਖੋਜੀਆਂ ਨੂੰ ਆਪਣੇ ਦੇਸ਼ ਦੇ ਮਹਾਨ ਵਿਗਿਆਨੀਆਂ ਬਾਰੇ ਜਾਨਣ ਦਾ ਮੌਕਾ ਮਿਲੇਗਾ । ਉਹਨਾਂ ਨੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ।
ਸਮਾਗਮ ਦੇ ਕਨਵੀਨਰ ਡਾ. ਅਨਿਲ ਸ਼ਰਮਾ ਨੇ 28 ਫਰਵਰੀ ਤੱਕ ਸਮਾਗਮ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ । ਉਹਨਾਂ ਕਿਹਾ ਕਿ ਇਸ ਸਪਤਾਹ ਹੋਣ ਵਾਲੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ । ਅੱਜ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਪੋਸਟਰ ਬਨਾਉਣ ਦਾ ਮੁਕਾਬਲਾ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਸਾਰੇ ਮੁਕਾਬਲਿਆਂ ਦੇ ਨਤੀਜੇ ਆਖਰੀ ਦਿਨ ਘੋਸ਼ਿਤ ਕੀਤੇ ਜਾਣਗੇ ।

Facebook Comments

Trending