ਪੰਜਾਬ ਨਿਊਜ਼
ਪੀ.ਏ.ਯੂ. ਨੇ ਮਹਿਲਾ ਕਿਸਾਨ ਦਿਵਸ ਨੂੰ ਸੰਬੰਧਿਤ ਮੁਹਿੰਮ ਸ਼ੁਰੂ ਕੀਤੀ
Published
7 months agoon

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਬੀਤੇ ਦਿਨੀਂ ਵੱਖ-ਵੱਖ ਪਸਾਰ ਗਤੀਵਿਧੀਆਂ ਕੀਤੀਆਂ ਗਈਆਂ । ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਦੀ ਅਗਵਾਈ ਵਿੱਚ ਕੀਤੀਆਂ ਗਈਆਂ ਇਹਨਾਂ ਗਤੀਵਿਧੀਆਂ ਦਾ ਉਦੇਸ਼ ਖੇਤੀ ਵਿੱਚ ਔਰਤਾਂ ਦੀ ਮਹੱਤਤਾ ਬਾਰੇ ਪਿੰਡਾਂ ਵਿੱਚ ਜਾ ਕੇ ਜਾਗਰੂਕਤਾ ਫੈਲਾਉਣਾ ਸੀ ।
ਇਸ ਉਦੇਸ਼ ਲਈ ਪੰਜ ਪਿੰਡਾਂ ਵਿੱਚ ਸਮਾਗਮ ਕੀਤੇ ਗਏ । ਇਹਨਾਂ ਪਿੰਡਾਂ ਵਿੱਚ ਜੰਡਿਆਲੀ, ਆਸੀ ਕਲਾਂ, ਵਿਰਕ, ਮਾਨਗੜ ਅਤੇ ਭਾਗਪੁਰ ਪ੍ਰਮੁੱਖ ਹਨ । ਇਹਨਾਂ ਪਿੰਡਾਂ ਦੇ 300 ਪਰਿਵਾਰਾਂ ਨੂੰ ਜਾਗਰੂਕ ਕੀਤਾ ਗਿਆ । ਡਾ. ਰਿਤੂ ਮਿੱਤਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਮਹਿਲਾ ਕਿਸਾਨ ਦਿਵਸ ਅਤੇ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਉਲੀਕਿਆ ਗਿਆ ਸੀ । ਉਹਨਾਂ ਕਿਹਾ ਕਿ ਪੋਸ਼ਣ ਆਧਾਰਿਤ ਖੇਤੀ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਐਸੇ ਸਮਾਗਮ ਬੇਹੱਦ ਜ਼ਰੂਰੀ ਹਨ ।
ਡਾ. ਪ੍ਰੀਤੀ ਸ਼ਰਮਾ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਮੁਹਈਆ ਕਰਾਉਣ ਲਈ ਕਿਸਾਨ ਬੀਬੀਆਂ ਦੀ ਜ਼ਿੰਮੇਵਾਰੀ ਬਾਰੇ ਗੱਲ ਕੀਤੀ । ਡਾ. ਸੁਖਦੀਪ ਕੌਰ ਨੇ ਮਹਿਲਾ ਕਿਸਾਨ ਦਿਵਸ ਅਤੇ ਮਹੱਤਵ ਬਾਰੇ ਗੱਲ ਕੀਤੀ । ਡਾ. ਮਨਜੋਤ ਕੌਰ ਅਤੇ ਡਾ. ਮਨਦੀਪ ਸ਼ਰਮਾ ਨੇ ਪੇਂਡੂ ਔਰਤਾਂ ਨੂੰ ਘਰੇਲੂ ਬਗੀਚੀ ਬਨਾਉਣ ਲਈ ਪ੍ਰੇਰਿਤ ਕੀਤਾ । ਇਸ ਸੰਬੰਧ ਵਿੱਚ ਘਰੇਲੂ ਪੋਸ਼ਕ ਬਗੀਚੀ ਦੇ ਬੀਜਾਂ ਦੀਆਂ 300 ਕਿੱਟਾਂ ਇਹਨਾਂ ਪਰਿਵਾਰਾਂ ਨੂੰ ਵੰਡੀਆਂ ਗਈਆਂ ।
You may like
-
ਪੀ.ਏ.ਯੂ. ਵਿੱਚ ਭੂਮੀ ਅਤੇ ਪਾਣੀ ਦੀ ਸੰਭਾਲ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ
-
ਪੀ.ਏ.ਯੂ. ਨੇ ਖੇਤੀ ਵਿੱਚ ਜੀਨ ਵਿਗਿਆਨ ਬਾਰੇ ਵਰਕਸ਼ਾਪ ਦਾ ਕੀਤਾ ਆਯੋਜਨ
-
ਪੀ.ਏ.ਯੂ. ਦੀ ਵਿਦਿਆਰਥਣ ਨੂੰ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹੋਇਆ ਇਨਾਮ ਹਾਸਲ
-
ਪੀ.ਏ.ਯੂ. ਦੇ ਵਿਦਿਆਰਥੀ ਨੂੰ ਮਿਲਿਆ ਸਰਵੋਤਮ ਖੋਜ ਪੱਤਰ ਇਨਾਮ
-
ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਨੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਦਿੱਤੀ ਸਿਖਲਾਈ
-
ਪੀ ਏ ਯੂ ਨੇ ਕਿਸਾਨ ਬੀਬੀਆਂ ਨੂੰ ਖੇਤੀ ਸਿਖਲਾਈ ਦਿੱਤੀ