ਖੇਤੀਬਾੜੀ

ਪੀ.ਏ.ਯੂ. ਵਿੱਚ ਕਾਰਵਾਈ ਖੇਤੀ ਸਿਖਲਾਈ ਵਿਕਾਸ ਪ੍ਰੋਗਰਾਮ ਭਾਸ਼ਣ ਲੜੀ

Published

on

ਲੁਧਿਆਣਾ : ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਪੱਛੜੀਆਂ ਸ਼੍ਰੇਣੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਤਹਿਤ ਇੱਕ ਮਹੀਨੇ ਦੀ ਖੇਤੀ ਸਿਖਲਾਈ ਵਿਕਾਸ ਪ੍ਰੋਗਰਾਮ ਭਾਸ਼ਣ ਲੜੀ ਆਯੋਜਨ ਕੀਤੀ ਗਈ । ਇਸ ਭਾਸ਼ਣ ਲੜੀ ਦਾ ਉਦੇਸ਼ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁਕਾਬਲਿਆਂ ਲਈ ਤਿਆਰ ਕਰਨ ਦੇ ਨਾਲ-ਨਾਲ ਖੇਤੀ ਸਿਖਲਾਈ ਦੀ ਜਾਣਕਾਰੀ ਦੇਣਾ ਵੀ ਸੀ ।

ਭੋਜਨ ਤਕਨਾਲੋਜੀ ਦੇ ਬੀ-ਟੈੱਕ ਵਿਦਿਆਰਥੀਆਂ ਤੋਂ ਇਲਾਵਾ ਐੱਮ ਐੱਸ ਸੀ ਅਤੇ ਪੀ ਐੱਚ ਡੀ ਦੇ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੇ ਵੀ ਇਸ ਭੋਜਨ ਲੜੀ ਦਾ ਲਾਭ ਲਿਆ ।

ਇਸ ਲੜੀ ਦੌਰਾਨ 21 ਭਾਸ਼ਣ ਵੱਖ-ਵੱਖ ਮਾਹਿਰਾਂ ਨੇ ਦਿੱਤੇ ਜਿਨ੍ਹਾਂ ਵਿੱਚ ਖਾਲਸਾ ਕਾਲਜ ਅੰਮਿ੍ਤਸਰ ਦੇ ਡਾ. ਮਨਵੀਰ ਸਿੰਘ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਡਾ. ਕੰਵਲਜੀਤ ਸਿੰਘ ਸੰਧੂ, ਡਾ. ਆਸ਼ੂਤੋਸ਼ ਉਪਾਧਿਆਏ, ਵਣਜ ਅਤੇ ਉਦਯੋਗ ਮੰਤਰਾਲੇ ਦੇ ਡਾ. ਮੁਦੱਸਰ ਯਾਕੂਬ, ਹਿਮਾਚਲ ਯੂਨੀਵਰਸਿਟੀ ਤੋਂ ਡਾ. ਸਤੀਸ਼ ਕੁਮਾਰ ਅਤੇ ਡਾ. ਰਾਕੇਸ਼ ਸ਼ਰਮਾ, ਡਾ. ਵੀ ਕੁਰੀਅਨ ਅਕਾਦਮਿਕ ਸੈਂਟਰ ਤੋਂ ਡਾ. ਅੰਕਿਤ ਗੋਇਲ ਅਤੇ ਡਾ. ਬੀਨੂ ਤੰਵਰ ਸ਼ਾਮਿਲ ਸਨ ।

ਇਹਨਾਂ ਮਾਹਿਰਾਂ ਨੇ ਦੁੱਧ ਉਤਪਾਦਾਂ ਦੇ ਨਾਲ-ਨਾਲ ਫਲਾਂ ਅਤੇ ਸਬਜ਼ੀਆਂ ਅਤੇ ਹੋਰ ਕੁਦਰਤੀ ਭੋਜਨ ਪਦਾਰਥਾਂ ਦੇ ਜੈਵਿਕ ਗੁਣਾ ਅਤੇ ਸਿਹਤ ਲਈ ਲਾਭਕਾਰੀ ਪੋਸ਼ਕ ਤੱਤਾਂ ਦੀ ਸੰਭਾਲ ਦੇ ਨੁਕਤੇ ਦੱਸੇ । ਇਸ ਦੇ ਨਾਲ ਹੀ ਭੋਜਨ ਉਦਯੋਗ, ਵਿੱਤ ਪ੍ਰਬੰਧਨ, ਵਿਕਰੀ, ਮਾਨਵ ਸੰਸਾਧਨ, ਮੁੱਲ ਵਾਧੇ ਅਤੇ ਸਿਖਲਾਈ ਆਦਿ ਵਿਸ਼ਿਆਂ ਬਾਰੇ ਕੁਝ ਹੋਰ ਮਾਹਿਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਵਿੱਚ ਮਿਸ. ਪ੍ਰੀਤਾ ਤਿ੍ਰਪਾਠੀ, ਸ਼੍ਰੀ ਕਰਨਵੀਰ ਗਿੱਲ, ਸ਼੍ਰੀ ਇਕਬਾਲਪ੍ਰੀਤ ਕੌਰ ਸਿੱਧੂ, ਸ਼੍ਰੀ ਸਤੇਂਦਰ ਸਿੰਘ, ਸ਼੍ਰੀ ਅਮਰ ਕੁਮਾਰ ਚੌਧਰੀ ਅਤੇ ਸ਼੍ਰੀ ਕਰਨਵੀਰ ਸਿੰਘ ਪ੍ਰਮੱੁਖ ਹਨ ।

Facebook Comments

Trending

Copyright © 2020 Ludhiana Live Media - All Rights Reserved.