Connect with us

ਖੇਤੀਬਾੜੀ

ਪੀ.ਏ.ਯੂ. ਨੇ ਖੇਤੀ ਵਿੱਚ ਜੀਨ ਵਿਗਿਆਨ ਬਾਰੇ ਵਰਕਸ਼ਾਪ ਦਾ ਕੀਤਾ ਆਯੋਜਨ

Published

on

P.A.U. Holds workshop on genetics in agriculture

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਵਿੱਚ ਨੈਸ਼ਨਲ ਐਗ੍ਰੀ ਫੂਡ ਬਾਇਓਤਕਨਾਲੋਜੀ (ਨਾਬੀ) ਮੋਹਾਲੀ ਅਤੇ ਬਾਇਓਟੈੱਕ ਕੰਨਸ਼ੋਰਸ਼ੀਅਮ, ਨਵੀਂ ਦਿੱਲੀ ਦੇ ਸਹਿਯੋਗ ਨਾਲ ਖੇਤੀ ਵਿੱਚ ਜੀਨ ਸੰਪਾਦਨ : ਵਿਗਿਆਨ ਸਮਰਥਾ ਅਤੇ ਨੀਤੀਆਂ ਬਾਰੇ ਇੱਕ ਕਾਨਫਰੰਸ ਹੋਈ । ਇਸ ਕਾਨਫਰੰਸ ਦਾ ਉਦੇਸ਼ ਫਸਲ ਪ੍ਰਜਨਣ ਪ੍ਰੋਗਰਾਮ ਅਤੇ ਜੀਨ ਸੰਪਾਦਨ ਬਾਰੇ ਨਵੀਆਂ ਤਕਨਾਲੋਜੀਆਂ ਬਾਰੇ ਗੱਲਬਾਤ ਕਰਨਾ ਸੀ ।

ਬਾਇਓਟੈੱਕ ਕੰਨਸ਼ੋਰਸ਼ੀਅਮ, ਨਵੀਂ ਦਿੱਲੀ ਦੇ ਮੁੱਖ ਜਨਰਲ ਮੈਨੇਜਰ ਡਾ. ਵਿਭਾ ਆਹੂਜਾ ਨੇ ਵਰਕਸ਼ਾਪ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ । ਇਸ ਤੋਂ ਬਾਅਦ ਨਾਬੀ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਅਸ਼ਵਨੀ ਪਾਰੀਕ ਨੇ ਮੁੱਖ ਭਾਸ਼ਣ ਦਿੱਤਾ । ਉਹਨਾਂ ਨੇ ਨਵੀਆਂ ਖੋਜਾਂ ਨੂੰ ਅੱਜ ਦੇ ਸਮੇਂ ਦੀ ਲੋੜ ਕਹਿੰਦਿਆਂ ਹਰ ਸਾਲ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮਨਾਏ ਜਾਣ ਬਾਰੇ ਗੱਲ ਕੀਤੀ ।

ਪੀ.ਏ.ਯੂ. ਦੇ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਫਸਲ ਵਿਕਾਸ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਇਸ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਅਰੰਭਕ ਸੈਸ਼ਨ ਵਿੱਚ ਸਵਾਗਤੀ ਸ਼ਬਦ ਡਾ. ਪ੍ਰਵੀਨ ਛੁਨੇਜਾ ਨੇ ਕਹੇ । ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਨਾਲ ਸੰਬੰਧਿਤ ਮਾਹਿਰਾਂ ਨੇ ਦੋ ਤਕਨੀਕੀ ਸੈਸ਼ਨਾਂ ਵਿੱਚ ਵਿਸ਼ੇ ਬਾਰੇ ਵਿਚਾਰ-ਵਟਾਂਦਰਾ ਕੀਤਾ ।

ਪੀ.ਏ.ਯੂ. ਦੇ ਵਿਗਿਆਨੀਆਂ ਨੇ ਵੀ ਇਸ ਮੌਕੇ ਆਪਣੇ ਖੋਜ ਪੱਤਰ ਪੇਸ਼ ਕੀਤੇ । ਵੱਖ-ਵੱਖ ਸੰਸਥਾਵਾਂ ਤੋਂ 400 ਤੋਂ ਵਧੇਰੇ ਵਿਗਿਆਨੀ, ਵਿਦਿਆਰਥੀ ਅਤੇ ਖੋਜਾਰਥੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਏ । ਅੰਤ ਵਿੱਚ ਸੰਬੰਧਿਤ ਵਿਸ਼ੇ ਬਾਰੇ ਖੋਜਾਰਥੀਆਂ ਅਤੇ ਮਾਹਿਰਾਂ ਵਿਚਕਾਰ ਸੁਆਲ-ਜਵਾਬ ਸੈਸ਼ਨ ਵੀ ਕਰਵਾਇਆ ਗਿਆ ।

Facebook Comments

Trending