Connect with us

ਪੰਜਾਬੀ

ਪੀ.ਏ.ਯੂ. ਦੇ ਸਾਬਕਾ ਪਸਾਰ ਮਾਹਿਰ ਡਾ. ਬੀ. ਐਸ. ਹੰਸਰਾ ਵਿਦਿਆਰਥੀਆਂ ਅਤੇ ਫੈਕਲਟੀ ਦੇ ਹੋਏ ਰੂਬਰੂ

Published

on

P.A.U. Former extension specialist Dr. B. S. Hansra students and faculty face to face

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਈ ਸੀ ਏ ਆਰ ਦੇ ਸਾਬਕਾ ਵਧੀਕ ਡਾਇਰੈਕਟਰ ਜਨਰਲ ਡਾ ਬੀ ਐਸ ਹੰਸਰਾ ਆਪਣੇ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਗੱਲਬਾਤ ਲਈ ਵਿਸ਼ੇਸ਼ ਤੌਰ ਤੇ ਆਏ । ਵਿਭਾਗ ਦੇ ਮੁਖੀ ਡਾ: ਕੁਲਦੀਪ ਸਿੰਘ ਨੇ ਕਿਹਾ ਕਿ ਇਸ ਸੈਸਨ ਦਾ ਉਦੇਸ ਲੋਕਾਂ ਨੂੰ ਡਾ. ਹੰਸਰਾ ਦੀ ਸ਼ਖਸੀਅਤ ਤੋਂ ਜਾਣੂੰ ਕਰਵਾਉਣਾ ਹੈ ।

ਡਾ: ਟੀ.ਐਸ. ਰਿਆੜ, ਵਧੀਕ ਨਿਰਦੇਸਕ ਸੰਚਾਰ, ਨੇ ਡਾ: ਹੰਸਰਾ ਨੂੰ ਇੱਕ ਯੋਗ ਅਧਿਆਪਕ ਅਤੇ ਮਾਹਿਰ ਵਿਗਿਆਨੀ ਵਜੋਂ ਰੂਬਰੂ ਕਰਾਇਆ । ਉਹਨਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬਿਹਤਰੀ ਲਈ ਉਸਦੀ ਸਲਾਹ ਲੈਣ ਦਾ ਵਧੀਆ ਮੌਕਾ ਹੈ ਡਾ: ਮਨਮੀਤ ਕੌਰ, ਸਹਾਇਕ ਪ੍ਰੋਫੈਸਰ ਨੇ ਬੁਲਾਰਿਆਂ ਦਾ ਸਵਾਗਤ ਕੀਤਾ ਅਤੇ ਸੰਖੇਪ ਜਾਣ-ਪਛਾਣ ਦਿੱਤੀ।

ਡਾ: ਬੀ ਐਸ ਹੰਸਰਾ ਨੇ ਅਧਿਆਪਨ, ਖੋਜ ਅਤੇ ਪਸਾਰ ਦੇ ਆਪਣੇ ਸਫਰ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਲੋੜੀਂਦੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਮਿਹਨਤ ਕਰਨ ਅਤੇ ਭਵਿੱਖ ਨੂੰ ਉਜਵਲ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਇਸ ਗੱਲ ’ਤੇ ਜੋਰ ਦਿੱਤਾ ਕਿ ਖੋਜ ਦੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਨੂੰ ਖੋਜ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ. ਡਾ. ਹੰਸਰਾ ਨੂੰ ਵਿਭਾਗ ਵੱਲੋਂ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਗਿਆ ।

Facebook Comments

Trending