ਖੇਤੀਬਾੜੀ

ਪੀ.ਏ.ਯੂ. ਨੇ ਗੁਡਾਈ ਅਤੇ ਕਟਾਈ ਦੇ ਔਜ਼ਾਰਾਂ ਦਾ ਲਾਇਆ ਖੇਤ ਪ੍ਰਦਰਸ਼ਨ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵੱਲੋਂ ਨਦੀਨਾਂ ਦੀ ਗੁਡਾਈ ਅਤੇ ਵਢਾਈ ਦੇ ਵਿਕਸਿਤ ਔਜ਼ਾਰਾਂ ਦੇ ਪ੍ਰਦਰਸ਼ਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵਿੱਚ ਕੀਤਾ ਗਿਆ । ਇਸ ਪ੍ਰਦਰਸ਼ਨ ਦੌਰਾਨ ਕਤਾਰਾਂ ਵਿੱਚ ਨਦੀਨਾਂ ਦੀ ਗੁਡਾਈ, ਵਹਾਈ ਅਤੇ ਬ੍ਰਸ਼ ਕਟਰ ਦੇ ਨਾਲ-ਨਾਲ ਸਿੱਧੇ ਨਦੀਨ ਵਾਹੂ ਔਜ਼ਾਰ ਦਾ ਪ੍ਰਦਰਸ਼ਨ ਵੀ ਹੋਇਆ ।

ਫਾਰਮ ਮਸ਼ੀਨਰੀ ਅਤੇ ਜੈਵਿਕ ਊਰਜਾ ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਬਿਹਤਰ ਸਿੱਟਿਆਂ ਲਈ ਇਹਨਾਂ ਵਿਕਸਿਤ ਔਜ਼ਾਰਾਂ ਦੀ ਵੱਧ ਤੋਂ ਵੱਧ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ । ਕੁਦਰਤੀ ਸਰੋਤ ਅਤੇ ਪੌਦਾ ਸਿਹਤ ਪ੍ਰਬੰਧਨ ਦੇ ਅਪਰ ਨਿਰਦੇਸ਼ਕ ਖੋਜ ਡਾ. ਪੀ ਪੀ ਐੱਸ ਪੰਨੂ ਨੇ ਕਿਹਾ ਕਿ ਇਹ ਮਸ਼ੀਨਾਂ ਅੱਜ ਦੇ ਸਮੇਂ ਦੀ ਲੋੜ ਹਨ ਅਤੇ ਇਹਨਾਂ ਦੀ ਵਰਤੋਂ ਨਾਲ ਪੱਕੇ ਤੌਰ ਤੇ ਰਸਾਇਣਕ ਵਰਤੋਂ ਘਟੇਗੀ ।

ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਦੇ ਮੁਖੀ ਡਾ. ਕੇ. ਕੇ. ਢੱਟ ਨੇ ਇਹਨਾਂ ਮਸ਼ੀਨਾਂ ਦੀ ਵਰਤੋਂ ਨਾਲ ਲੇਬਰ ਦੇ ਖਰਚੇ ਘੱਟ ਹੋਣ ਦੀ ਗੱਲ ਕੀਤੀ । ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਕਿਹਾ ਕਿ ਇਹ ਵਿਕਸਿਤ ਮਸ਼ੀਨਾਂ ਲੰਮੇ ਸਮੇਂ ਦੀ ਮੁਹਾਰਤ ਅਤੇ ਵਿਚਾਰ ਵਿੱਚੋਂ ਵਿਕਸਿਤ ਹੋਈਆਂ ਹਨ । ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਵਰਤੋਂ ਲਈ ਇਹਨਾਂ ਮਸ਼ੀਨਾਂ ਨੂੰ ਵਾਤਾਵਰਨ ਪੱਖੀ ਖੇਤੀ ਦੇ ਲਿਹਾਜ਼ ਨਾਲ ਵਿਕਸਿਤ ਕੀਤਾ ਗਿਆ ਹੈ ।

Facebook Comments

Trending

Copyright © 2020 Ludhiana Live Media - All Rights Reserved.