ਪੰਜਾਬ ਨਿਊਜ਼

ਪੀ.ਏ.ਯੂ. ਦੇ  ਮਾਹਿਰਾਂ ਨੇ ਕਿਸਾਨਾਂ ਨੂੰ ਫਲਦਾਰ ਅਤੇ ਜੰਗਲਾਤ ਦੇ ਰੁੱਖ ਲਾਉਣ ਦੇ ਦੱਸੇ ਗੁਰ 

Published

on

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫ਼ਤੇ ਸ਼ੋਸ਼ਲ ਮੀਡੀਆ ਉੱਪਰ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਚਾਲੂ ਬਰਸਾਤੀ ਮੌਸਮ ਦੌਰਾਨ ਫਲਦਾਰ ਅਤੇ ਜੰਗਲਾਤ ਦੇ ਰੁੱਖ ਲਗਾਉਣ ਦੇ ਗੁਰ ਕਿਸਾਨਾਂ ਨਾਲ ਸਾਂਝੇ ਕੀਤੇ ਗਏ । ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਕਿਹਾ ਕਿ ਸਾਲ ਦਾ ਇਹ ਮੌਕਾ ਨਵੇਂ ਫਲਦਾਰ ਬੂਟਿਆਂ ਨੂੰ ਲਾਉਣ ਲਈ ਬੇਹੱਦ ਢੁੱਕਵਾਂ ਹੁੰਦਾ ਹੈ ।

ਉਹਨਾਂ ਕਿਹਾ ਕਿ ਵਪਾਰਕ ਅਤੇ ਘਰੇਲੂ ਪੱਧਰ ਤੇ ਬਾਗਾਂ ਨੂੰ ਲਾਉਣ ਲਈ ਕਿਸਾਨਾਂ ਨੂੰ ਇਸ ਮੌਸਮ ਵਿੱਚ ਬੂਟਿਆਂ ਦੀ ਚੋਣ ਕਰਨੀ ਚਾਹੀਦੀ ਹੈ । ਨਾਲ ਹੀ ਡਾ. ਬਰਾੜ ਨੇ ਬੂਟੇ ਲਾਉਣ ਦੇ ਸਹੀ ਤਰੀਕੇ ਵੀ ਦੱਸੇ । ਉਹਨਾਂ ਕਿਹਾ ਕਿ ਹਰ ਕਿਸੇ ਨੂੰ ਖਾਲੀ ਪਈਆਂ ਜ਼ਮੀਨਾਂ ਉੱਪਰ ਫਲਦਾਰ ਪੌਦੇ ਲਾ ਦੇਣੇ ਚਾਹੀਦੇ ਹਨ ।

ਇਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਖੇਤੀ ਜੰਗਲਾਤ ਦੇ ਰੁੱਖਾਂ ਨੂੰ ਲਾਉਣ ਦੀ ਵਿਧੀ ਕਿਸਾਨਾਂ ਨਾਲ ਸਾਂਝੀ ਕੀਤੀ । ਡਾ. ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਜੰਗਲਾਤ ਹੇਠ ਰਕਬਾ ਬੇਹੱਦ ਘੱਟ ਹੈ ਅਤੇ ਇਸ ਨੂੰ ਵਧਾਉਣ ਲਈ ਸਾਨੂੰ ਸਾਰਿਆਂ ਨੂੰ ਵਿਸ਼ੇਸ਼ ਹੰਭਲੇ ਦੀ ਲੋੜ ਹੈ ।

Facebook Comments

Trending

Copyright © 2020 Ludhiana Live Media - All Rights Reserved.