Connect with us

ਪੰਜਾਬੀ

ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਕੌਮਾਂਤਰੀ ਜੈਵਿਕ ਭਿੰਨਤਾ ਦਿਹਾੜਾ ਮਨਾਇਆ

Published

on

P.A.U. Department of Forests and Natural Resources celebrates International Biodiversity Day

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਨੇ ਕੌਮਾਂਤਰੀ ਜੈਵਿਕ ਭਿੰਨਤਾ ਦਿਵਸ ਮਨਾਇਆ । ਇਸ ਲਈ ਸਾਂਝੇ ਭਵਿੱਖ ਦੀ ਉਸਾਰੀ ਸਿਰਲੇਖ ਹੇਠ ਬਹੁਤ ਸਾਰੇ ਈਵੈਂਟ ਕਰਾਉਣ ਲਈ ਇੱਕ ਸਮਾਗਮ ਕਰਾਇਆ ਗਿਆ । ਇਸ ਸਮਾਗਮ ਦਾ ਆਯੋਜਨ ਪੰਜਾਬ ਬਾਇਓਡਾਇਵਰਸਟੀ ਬੋਰਡ ਅਤੇ ਪੰਜਾਬ ਰਾਜ ਵਿਗਿਆਨ ਤਕਨਾਲੋਜੀ ਕੌਂਸਲ ਚੰਡੀਗੜ ਦੇ ਸਹਿਯੋਗ ਨਾਲ ਹੋਇਆ ।

ਵਿਸ਼ੇਸ਼ ਭਾਸ਼ਣ ਲਈ ਬੋਟਨੀ ਵਿਭਾਗ ਦੇ ਪ੍ਰੋ. ਡਾ. ਰਜਨੀ ਸ਼ਰਮਾ ਨੂੰ ਸੱਦਾ ਦਿੱਤਾ ਗਿਆ ਸੀ । ਡਾ. ਰਜਨੀ ਸ਼ਰਮਾ ਨੇ ਭਾਰਤੀ ਜੈਵਿਕ ਭਿੰਨਤਾ ਸਥਿਤੀ ਅਤੇ ਚੁਣੌਤੀਆਂ ਵਿਸ਼ੇ ‘ਤੇ ਆਪਣਾ ਭਾਸ਼ਣ ਦਿੱਤਾ । ਇਸ ਤੋਂ ਇਲਾਵਾ ਪੋਸਟਰ ਬਨਾਉਣ, ਸਲੋਗਨ ਲਿਖਣ ਅਤੇ ਫੋਟੋਗ੍ਰਾਫੀ ਮੁਕਾਬਲੇ ਵੀ ਕਰਵਾਏ ਗਏ । ਮੁੱਖ ਮਹਿਮਾਨ ਵਜੋਂ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਸਾਬਕਾ ਮੁਖੀ ਡਾ. ਐੱਸ ਐੱਸ ਗਿੱਲ ਸ਼ਾਮਿਲ ਸਨ ।

ਡਾ. ਗਿੱਲ ਨੇ ਆਪਣੇ ਭਾਸ਼ਣ ਵਿੱਚ ਜੈਵਿਕ ਭਿੰਨਤਾ ਨੂੰ ਸੰਭਾਲਣ ਲਈ ਲਗਾਤਾਰ ਕੋਸ਼ਿਸ਼ਾਂ ਅਤੇ ਉਪਰਾਲੇ ਕਰਨ ਲਈ ਕਿਹਾ । ਇਹਨਾਂ ਮੁਕਾਬਲਿਆਂ ਵਿੱਚ ਪੋਸਟਰ ਬਨਾਉਣ ਲਈ ਗੁਰਲੀਨ ਕੌਰ, ਮਦੀਹਾ ਅਤੇ ਚਾਹਤ ਗੁਪਤਾ ਨੂੰ, ਸਲੋਗਨ ਲਿਖਣ ਲਈ ਰਮਨਪ੍ਰੀਤ ਕੌਰ, ਮਦੀਹਾ ਕਾਦਰੀ, ਕੁਮਾਰੀ ਪਵਨੀਤ ਕੌਰ/ਸ਼੍ਰੀ ਰਿਤੂਰਾਜ ਪਰਵੇ ਅਤੇ ਫੋਟੋਗ੍ਰਾਫੀ ਲਈ ਸ਼੍ਰੀ ਵਿਪਨ ਕੁਲਾਰੀ, ਸ਼ਾਨਵੀਰ ਅਤੇ ਕੁਮਾਰੀ ਦੀਕਸ਼ਾਂ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਇਨਾਮ ਪ੍ਰਦਾਨ ਕੀਤੇ ਗਏ ।

Facebook Comments

Trending