Connect with us

ਪੰਜਾਬ ਨਿਊਜ਼

ਪੀ.ਏ.ਯੂ. ਨੇ ਬਹੁ-ਅਨਾਜੀ ਆਟੇ ਦੀ ਤਕਨੀਕ ਦੇ ਪਸਾਰ ਲਈ ਕੀਤੀ ਇੱਕ ਹੋਰ ਸੰਧੀ

Published

on

P.A.U. Another treaty made for the expansion of multi-grain flour technology

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਨੇ ਜਲੰਧਰ ਸਥਿਤ ਕੰਪਨੀ ਕੇ ਐੱਨ ਕੇ ਐਂਟਰਪ੍ਰਾਈਜ਼ਜ਼, 405 ਅਰੋੜਾ ਪ੍ਰਾਈਮ ਟਾਵਰ, ਜੀ ਟੀ ਰੋਡ ਜਲੰਧਰ ਨਾਲ ਇੱਕ ਸਮਝੌਤੇ ਉੱਪਰ ਸਹੀ ਪਾਈ । ਇਹ ਸਮਝੌਤਾ ਯੂਨੀਵਰਸਿਟੀ ਵੱਲੋਂ ਵਿਕਸਿਤ ਬਹੁ-ਅਨਾਜੀ ਆਟੇ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ । ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀਮਤੀ ਅੰਸ਼ੂ ਨੰਦੀ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ।

ਫਾਰਮ ਮਸ਼ੀਨਰੀ ਅਤੇ ਜੈਵਿਕ ਊਰਜਾ ਬਾਰੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਇਸ ਆਟੇ ਨੂੰ ਵਿਕਸਿਤ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ । ਪਿ੍ਰੰਸੀਪਲ ਫੂਡ ਤਕਨਾਲੋਜਿਸਟ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਪੀ.ਏ.ਯੂ. ਵੱਲੋਂ ਵਿਕਸਿਤ ਕੀਤਾ ਇਹ ਬਹੁ-ਅਨਾਜੀ ਆਟਾ ਸਮਾਜ ਦੇ ਹਰ ਉਮਰ ਵਰਗ ਦੇ ਲੋਕਾਂ ਦੀਆਂ ਪੋਸ਼ਣ ਸੰਬੰਧ ਲੋੜਾਂ ਦੀ ਪੂਰਤੀ ਕਰੇਗਾ ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਕਮਲਜੀਤ ਕੌਰ ਨੇ ਇਸ ਮੌਕੇ ਇਸ ਬਹੁ-ਅਨਾਜੀ ਆਟੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਆਟੇ ਨੂੰ ਕਣਕ, ਮੱਕੀ, ਛੋਲੇ, ਜੌਂਅ, ਸੋਇਆ ਅਤੇ ਜਵੀਂ ਆਦਿ ਅਨਾਜਾਂ ਦੇ ਮਿਸ਼ਰਣ ਨਾਲ ਵਿਕਸਿਤ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਰੰਗ, ਸਵਾਦ ਅਤੇ ਪੋਸ਼ਣ ਵੀ ਲੋੜ ਅਨੁਸਾਰ ਹਰ ਅਨਾਜ ਦੀ ਸਹੀ ਮਿਕਦਾਰ ਵਰਤੀ ਗਈ ਹੈ

ਇਸ ਆਟੇ ਤੋਂ ਬਣੇ ਪੇੜੇ ਬੜੇ ਨਰਮ ਹੁੰਦੇ ਹਨ ਅਤੇ ਬਣੀ ਹੋਈ ਰੋਟੀ ਨਰਮ ਅਤੇ ਲੰਮੇ ਸਮੇਂ ਤੱਕ ਖਾਣ ਯੋਗ ਹੁੰਦੀ ਹੈ । ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਪ੍ਰਤੀਨਿਧ ਡਾ. ਊਸ਼ਾ ਨਾਰਾ ਨੇ ਦੱਸਿਆ ਕਿ ਹੁਣ ਤੱਕ ਪੀ.ਏ.ਯੂ. ਨੇ ਵੱਖ-ਵੱਖ ਤਕਨੀਕਾਂ ਦੇ ਵਪਾਰੀਕਰਨ ਲਈ 290 ਸਮਝੌਤੇ ਕੀਤੇ ਹਨ ਅਤੇ ਇਸ ਆਟੇ ਦੇ ਪਸਾਰ ਲਈ ਇਹ ਚੌਥਾ ਸਮਝੌਤਾ ਹੈ ।

Facebook Comments

Trending