Connect with us

ਪੰਜਾਬੀ

ਪੀ.ਏ.ਯੂ. ਦੇ ਫ਼ਲ ਵਿਗਿਆਨ ਵਿਭਾਗ ਨੂੰ ਵਿਗਿਆਨ ਅਤੇ ਤਕਨਾਲੋਜੀ ਖੇਤਰ ਦਾ ਪ੍ਰੋਜੈਕਟ ਹੋਇਆ ਹਾਸਲ

Published

on

P.A.U. Acquired science and technology field project to the Department of Horticulture

ਲੁਧਿਆਣਾ : ਪੀ.ਏ.ਯੂ. ਦੇ ਫ਼ਲ ਵਿਗਿਆਨ ਵਿਭਾਗ ਨੂੰ ਬੀਤੇ ਦਿਨੀਂ ਵਿਗਿਆਨ ਤਕਨਾਲੋਜੀ ਵਿਭਾਗ ਤੋਂ ਇਮਦਾਦ ਹਾਸਲ ਵੱਕਾਰੀ ‘ਸਤੁਤੀ’ ਪ੍ਰੋਜੈਕਟ ਹਾਸਲ ਹੋਇਆ ਹੈ । ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਮੰਤਰਾਲੇ ਵੱਲੋਂ ਦਿੱਤੇ ਇਸ ਪ੍ਰੋਜੈਕਟ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਬੁਨਿਆਦੀ ਢਾਂਚੇ ਦੀ ਸਹਾਇਤਾ ਨਾਲ ਉੱਚ ਪੱਧਰੀ ਸਿਖਲਾਈ ਪ੍ਰੋਗਰਾਮਾਂ ਲਈ ਇਮਦਾਦ ਹਾਸਲ ਹੁੰਦੀ ਹੈ ।

ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਫ਼ਲਾਂ ਦੇ ਕੀਟ ਮਾਹਿਰ ਡਾ. ਸਨਦੀਪ ਸਿੰਘ ਹੋਣਗੇ ਅਤੇ ਉਹਨਾਂ ਨਾਲ ਰਸਾਇਣ ਵਿਗਿਆਨ ਵਿਭਾਗ ਦੇ ਮਾਹਿਰ ਜੀ ਆਰ ਚੌਧਰੀ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਹਨ ਸ਼ਾਮਿਲ ਹੋਣਗੇ । ਇਸ ਪ੍ਰੋਗਰਾਮ ਦਾ ਉਦੇਸ਼ ਵਿਗਿਆਨ ਅਤੇ ਤਕਨਾਲੋਜੀ ਦੀ ਬੁਨਿਆਦੀ ਢਾਂਚੇ ਪੱਖੋਂ ਮਾਨਵੀ ਸੰਸਾਧਨਾਂ ਦਾ ਵਿਕਾਸ ਕਰਨਾ ਹੈ ।

ਡਾ. ਸਨਦੀਪ ਸਿੰਘ ਨੇ ਦੱਸਿਆ ਕਿ ਉਦੇਸ਼ ਹਾਸਲ ਕਰਨ ਲਈ ਥੋੜੇ ਸਮੇਂ ਦੇ ਕੋਰਸ ਜਾਂ ਵਰਕਸ਼ਾਪਾਂ ਰਾਹੀਂ ਜਾਗਰੂਕਤਾ ਫੈਲਾ ਤੋਂ ਇਲਾਵਾ ਵੱਖ-ਵੱਖ ਔਜ਼ਾਰਾਂ ਦੀ ਵਰਤੋਂ ਦੀ ਵਾਕਫ਼ੀ ਦਿੱਤੀ ਜਾਵੇਗੀ । ਇਸ ਪ੍ਰੋਗਰਾਮ ਨੂੰ ਅੰਜ਼ਾਮ ਦੇਣ ਲਈ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਪ੍ਰੋਗਰਾਮ ਤਹਿਤ ਪੀ.ਏ.ਯੂ. ਸਿਖਲਾਈ ਸੈਸ਼ਨ ਆਯੋਜਿਤ ਕਰੇਗੀ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ.ਕੇ.ਤਿਵਾੜੀ ਆਈ ਏ ਐੱਸ ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ, ਡੀਨ ਪੋਸਟ ਗ੍ਰੈਜੂਏਟ ਸੱਟਡੀਜ਼ ਡਾ. ਸੰਦੀਪ ਬੈਂਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਡਾ. ਐੱਮ ਆਈ ਐੱਸ ਗਿੱਲ, ਅਪਰ ਨਿਰੇਦਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਧਾਲੀਵਾਲ ਨੇ ਡਾ. ਸਨਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ

Facebook Comments

Trending