Connect with us

ਪੰਜਾਬੀ

ਪੀ.ਏ.ਯੂ. ਨੂੰ ਵਿਗਿਆਨ ਤਕਨਾਲੋਜੀ ਖੇਤਰ ਦਾ ਵੱਕਾਰੀ ਪ੍ਰੋਜੈਕਟ ਹੋਇਆ ਹਾਸਲ

Published

on

P.A.U. Meeting of Pensioners and Retirees Association held

ਲੁਧਿਆਣਾ : ਪੀ.ਏ.ਯੂ. ਦੇ ਭੂਮੀ ਅਤੇ ਇੰਜਨੀਅਰਿੰਗ ਵਿਭਾਗ ਨੂੰ ਬੀਤੇ ਦਿਨੀਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਇੱਕ ਕਰੋੜ 52 ਲੱਖ ਰੁਪਏ ਦੀ ਮਾਲੀ ਇਮਦਾਦ ਨਾਲ ਵੱਕਾਰੀ ਪ੍ਰੋਜੈਕਟ ਹਾਸਲ ਹੋਇਆ ਹੈ । ਇਸ ਪ੍ਰੋਜੈਕਟ ਰਾਹੀਂ ਜੀਓਸਪੈਡੀਅਲ ਲੈਬ ਦੀ ਸਥਾਪਨਾ ਹੋਵੇਗੀ।

ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਜੇ ਪੀ ਸਿੰਘ ਇਸ ਪ੍ਰੋਜੈਕਟ ਦੇ ਮੁੱਖ ਨਿਗਰਾਨ ਹੋਣਗੇ ਅਤੇ ਉਹਨਾਂ ਦੀ ਬਾਕੀ ਟੀਮ ਵਿੱਚ ਡਾ. ਸਮਨਪ੍ਰੀਤ ਕੌਰ, ਡਾ. ਮਹੇਸ਼ ਚੰਦ ਸਿੰਘ ਅਤੇ ਡਾ. ਪਰਵੀਨ ਦਹੀਫਾਲੇ ਹੋਣਗੇ । ਇਸ ਪ੍ਰੋਜੈਕਟ ਦਾ ਉਦੇਸ਼ ਰਿਮੋਟ ਸੈਂਸਿੰਗ ਅਤੇ ਜੀ ਆਈ ਐੱਸ ਦੇ ਖੇਤਰ ਵਿੱਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਨੂੰ ਮਜ਼ਬੂਤ ਕਰਦਾ ਹੈ । ਡਾ. ਜੇ ਪੀ ਸਿੰਘ ਨੇ ਦੱਸਿਆ ਕਿ ਜੀਓਸਪੈਡੀਅਲ ਲੈਬ ਦੀ ਸਥਾਪਨਾ ਕਰਕੇ ਅਧਿਆਪਨ, ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਮਜ਼ਬੂਤੀ ਦੇਣ ਦਾ ਮੰਤਵ ਵੀ ਮਿਥਿਆ ਗਿਆ ਹੈ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ ਆਈ ਏ ਐੱਸ, ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜਏਟ ਸਟੱਡੀਜ਼ ਡਾ. ਸੰਦੀਪ ਬੈਂਸ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਖੋਜ ਡਾ. ਪੀ ਪੀ ਐੱਸ ਪੰਨੂ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਜੇ ਪੀ ਸਿੰਘ ਅਤੇ ਸਮੁੱਚੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।

Facebook Comments

Trending