ਖੇਤੀਬਾੜੀ

ਪੀ.ਏ.ਯੂ. ਦੀ ਉੱਚ ਪੱਧਰੀ ਟੀਮ ਨੇ ਨਰਮੇ ਦੀ ਫਸਲ ਦਾ ਕੀਤਾ ਸਰਵੇਖਣ

Published

on

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਅਤੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਐਸ ਸੋਢੀ ਦੀ ਅਗਵਾਈ ਹੇਠ ਖੇਤੀ ਵਿਗਿਆਨੀਆਂ ਨੇ ਬੀਤੇ ਦਿਨੀਂ ਜ਼ਿਲ਼੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਪਿੰਡਾਂ ਗੁਰੂਸਰ ਸੈਨੇਵਾਲਾ, ਗਹਿਰੀ ਬੁੱਟਰ, ਮਸ਼ਾਣਾ, ਗੁਰਥੜੀ, ਪੱਕ ਕਲਾਂ ਅਤੇ ਫੱਲੜ ਆਦਿ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਗਿਆ।
ਨਰਮੇ ਦੇ ਲਗਭਗ ਸਾਰੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ। ਕਈ ਖੇਤਾਂ ਵਿੱਚ ਹਮਲਾ ਆਰਥਿਕ ਕਗਾਰ ਤੋਂ ਉੱਪਰ ਵੀ ਪਾਇਆ ਗਿਆ । ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਅਤੇ ਹਰੇ ਤੇਲੇ ਦਾ ਹਮਲਾ ਵੇਖਣ ਵਿੱਚ ਨਹੀਂ ਆਇਆ। ਨਰਮੇ ਦੀ ਲਗਭਗ ਸਾਰੀ ਫਸਲ ਔੜ ਦੀ ਮਾਰ ਹੇਠ ਆਈ ਹੋਈ ਹੈ ਜਿੱਥੇ ਕਿ ਇਸ ਵੇਲੇ ਫਸਲ ਨੂੰ ਪਾਣੀ ਲਗਾਉਣ ਦੀ ਸਖਤ ਜ਼ਰੂਰਤ ਹੈ।
ਪੀ.ਏ.ਯੂ. ਮਾਹਿਰਾਂ ਨੇ ਇਸ ਮੌਕੇ ਕਿਸਾਨ ਵੀਰਾਂ ਨੂੰ ਇਹ ਸਲਾਹ ਦਿੱਤੀ ਕਿ ਆਪਣੇ ਨਰਮੇ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਖਾਸ ਕਰਕੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਬਾਰੇ ਸੁਚੇਤ ਰਹਿਣ। ਕਿਸਾਨਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਜਿੱਥੇ ਵੀ ਨਰਮੇ ਦੇ ਹਾਨੀਕਾਰਕ ਕੀੜਿਆਂ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਹੋਵੇ ਉੱਥੇ ਚਿੱਟੀ ਮੱਖੀ ਦੇ ਹਮਲੇ ਤੋਂ ਰੋਕਥਾਮ ਲਈ ਨਿੰਬੀਸਡੀਨ ਜਾਂ ਅਚੂਕ ਇੱਕ ਲਿਟਰ ਜਾਂ ਪੀ ਏ ਯੂ ਨਿੰਮ ਦਾ ਘੋਲ 1200 ਮਿਲੀ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ ।

Facebook Comments

Trending

Copyright © 2020 Ludhiana Live Media - All Rights Reserved.