Connect with us

ਇੰਡੀਆ ਨਿਊਜ਼

ਅਫ਼ਗਾਨਿਸਤਾਨ ਤੋਂ ਆਏ 146 ਲੋਕਾਂ ‘ਚੋਂ 2 ਲੋਕਾਂ ਨੂੰ ਨਿੱਕਲਿਆ ਕੋਰੋਨਾ

Published

on

Out of 146 people from Afghanistan, 2 were Corona

ਤੁਹਾਨੂੰ ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਕਾਬੁਲ ਤੋਂ ਭਾਰਤੀ ਨਾਗਰਿਕਾਂ ਲਈ ਇੱਕ ਬਚਾਅ ਕਾਰਜ ਚਲਾ ਰਹੀ ਹੈ। ਭਾਰਤੀ ਫੌਜ ਦੇ 2 ਜਹਾਜ਼ ਹਰ ਰੋਜ਼ ਭਾਰਤੀਆਂ ਨੂੰ ਲੈ ਕੇ ਭਾਰਤ ਆ ਰਹੇ ਹਨ। ਦੂਜੇ ਪਾਸੇ ਅਫਗਾਨਿਸਤਾਨ ਤੋਂ ਭਾਰਤ ਪਰਤੇ 146 ਲੋਕਾਂ ਵਿੱਚੋਂ ਅੱਜ 2 ਲੋਕਾਂ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ।

ਅਫ਼ਗਾਨਿਸਤਾਨ ਤੋਂ ਭਾਰਤ ਆਏ 146 ਲੋਕਾਂ ਵਿੱਚੋਂ 2 ਲੋਕਾਂ ਦੀ ਰਿਪੋਰਟ ਸਕਾਰਾਤਮਕ ਆਉਣ ਤੋਂ ਬਾਅਦ ਹੁਣ ਇਹ ਵੇਖਿਆ ਜਾ ਰਿਹਾ ਹੈ ਕਿ ਇਹ ਲੋਕ ਹੋਰ ਕਿਸ ਦੇ ਸੰਪਰਕ ਵਿੱਚ ਆਏ ਹਨ ਅਤੇ ਬਾਕੀ ਸਾਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦਿੱਲੀ ਸਰਕਾਰ ਦੇ ਨੋਡਲ ਅਫਸਰ ਰਜਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋ ਵੀ ਕਾਬੁਲ ਤੋਂ ਭਾਰਤ ਆ ਰਿਹਾ ਹੈ, ਅਸੀਂ ਕੋਰੋਨਾ ਜਾਂਚ ਕਰ ਰਹੇ ਹਾਂ। ਕੱਲ੍ਹ ਆਏ 146 ਲੋਕਾਂ ਵਿੱਚੋਂ 2 ਲੋਕਾਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਪਾਈ ਗਈ ਹੈ। ਅਸੀਂ ਸਾਰਿਆਂ ਨੂੰ ਸੂਚਿਤ ਕੀਤਾ ਹੈ ਅਤੇ ਇਕਾਂਤਵਾਸ ‘ਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 2 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਸੀਂ ਉਨ੍ਹਾਂ ‘ਤੇ ਨਜ਼ਰ ਰੱਖ ਰਹੇ ਹਾਂ। ਦੋਵੇਂ ਲੋਕ ਡਾਕਟਰਾਂ ਦੀ ਨਿਗਰਾਨੀ ਹੇਠ ਹਨ।

ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ -19 ਦੇ 25,072 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵਧ ਕੇ 3,24,49,306 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3,33,924 ਰਹਿ ਗਈ ਹੈ, ਜੋ ਕਿ ਕੁੱਲ ਮਾਮਲਿਆਂ ਦਾ 1.03 ਫੀਸਦੀ ਹੈ। ਲਗਭਗ 160 ਦਿਨਾਂ ਬਾਅਦ ਇਲਾਜ ਅਧੀਨ ਮਰੀਜ਼ਾਂ ਦੀ ਸਭ ਤੋਂ ਘੱਟ ਗਿਣਤੀ ਦਰਜ ਕੀਤੀ ਗਈ ਹੈ।

 

 

 

 

Facebook Comments

Trending