ਪੰਜਾਬੀ

ਸੱਤਿਆ ਭਾਰਤੀ ਸਕੂਲ ਕੈਂਪਸ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ

Published

on

ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ, ਲੁਧਿਆਣਾ ਦੇ ਪਲੇਸਮੈਂਟ ਸੈੱਲ ਦੁਆਰਾ ਸੱਤਿਆ ਭਾਰਤੀ ਸਕੂਲ ਕੈਂਪਸ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਇੰਚਾਰਜ ਪਲੇਸਮੈਂਟ ਸੈੱਲ ਡਾ ਨੀਰਜ ਕੁਮਾਰ ਇਸ ਸਮਾਗਮ ਦੇ ਪ੍ਰਬੰਧਕ ਸਨ।

ਇਸ ਕੈੰਪਸ ਵਿਚ ਬੀਐਡ ਅਤੇ ਐਮਐਡ 2019-2021 ਬੈਚ ਦੇ ਸਾਬਕਾ ਵਿਦਿਆਰਥੀਆਂ ਅਤੇ ਬੀ.ਐਡ ਅਤੇ ਐਮ.ਐਡ 2020-2022 ਚੌਥਾ ਸਮੈਸਟਰ ਦੇ ਕੁੱਲ 100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੀ-ਪਲੇਸਮੈਂਟ ਭਾਸ਼ਣ ਸੱਤਿਆ ਭਾਰਤੀ ਸਕੂਲ ਦੇ ਐਚਆਰ ਮੈਨੇਜਰ ਸ਼੍ਰੀ ਅਜੇ ਕੁਮਾਰ ਅਤੇ ਸੱਤਿਆ ਭਾਰਤੀ ਸਕੂਲ ਦੇ ਲੁਧਿਆਣਾ ਪੱਛਮੀ ਦੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਵਿਨੀਤ ਛਾਬੜਾ ਨੇ ਦਿੱਤਾ।

ਟੀਮ ਵੱਲੋਂ ਸਕੂਲ ਦੇ ਵਰਕ ਕਲਚਰ ਨੂੰ ਪੇਸ਼ ਕੀਤਾ ਗਿਆ। ਪਲੇਸਮੈਂਟ ਤੋਂ ਪਹਿਲਾਂ ਦੀ ਗੱਲਬਾਤ ਤੋਂ ਬਾਅਦ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੇ ਇੰਟਰਵਿਊ ਲਏ ਗਏ। ਸੱਤਿਆ ਭਾਰਤੀ ਟੀਮ ਨੇ ਇਸ ਮੁਹਿੰਮ ਨੂੰ ਚਲਾਉਣ ਲਈ ਕਾਲਜ ਦੇ ਪ੍ਰਿੰਸੀਪਲ ਅਤੇ ਪਲੇਸਮੈਂਟ ਸੈੱਲ ਦਾ ਧੰਨਵਾਦ ਕੀਤਾ। ਕਾਲਜ ਪਿ੫ੰਸੀਪਲ ਡਾ ਨਗਿੰਦਰ ਕੌਰ ਨੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ।

 

Facebook Comments

Trending

Copyright © 2020 Ludhiana Live Media - All Rights Reserved.