ਪੰਜਾਬੀ

ਦ੍ਰਿਸ਼ਟੀ ਸਕੂਲ ਵਿਖੇ ਆਰਟੀਫੀਸ਼ੀਅਲ ਲਰਨਿੰਗ ਅਤੇ ਮਸ਼ੀਨ ਲਰਨਿੰਗ ਬਾਰੇ ਵਰਕਸ਼ਾਪ

Published

on

ਲੁਧਿਆਣਾ : ਡਾ. ਆਰ.ਸੀ. ਦ੍ਰਿਸ਼ਟੀ ਜੈਨ ਇਨੋਵੇਟਿਵ ਪਬਲਿਕ ਸਕੂਲ ਨੇ ਸਕੂਲ ਦੇ ਉਤਸ਼ਾਹੀ ਵਿਦਿਆਰਥੀਆਂ ਲਈ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ” ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਡਾ ਕੇ ਜੇ ਜਾਰਜ ਵੱਲੋਂ ਵਰਕਸ਼ਾਪ ਲਗਾਈ ਗਈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਇਸ ਟੈਕਨੋਲੋਜੀ ਨੇ ਇੰਨੀ ਪ੍ਰਸਿੱਧੀ ਪ੍ਰਾਪਤ ਕੀਤੀ ।

ਉਨ੍ਹਾਂ ਨੇ ਏਆਈ ਅਤੇ ਰੀਅਲ ਵਰਲਡ ਏਆਈ ਸਿਸਟਮ ਦੇ ਨਿਰਮਾਣ ਵਿੱਚ ਮੁਹਾਰਤ ਹਾਸਲ ਕਰਨ ਲਈ ਲੋੜੀਂਦੇ ਗਣਿਤਿਕ ਪਿਛੋਕੜ ‘ਤੇ ਵੀ ਜ਼ੋਰ ਦਿੱਤਾ। ਇੱਕ ਦਿਨਾ ਵਰਕਸ਼ਾਪ ਵਿੱਚ ਨਾ ਕੇਵਲ AI ਅਤੇ ML ਦੀਆਂ ਬੁਨਿਆਦੀ ਗੱਲਾਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ, ਸਗੋਂ ਵਿਸ਼ਵ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਹੋ ਰਹੀ ਹਰ ਕ੍ਰਾਂਤੀਕਾਰੀ ਤਕਨੀਕੀ ਤਬਦੀਲੀ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ‘ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.