Connect with us

ਪੰਜਾਬੀ

ਆਰੀਆ ਕਾਲਜ ਵਿਖੇ ਸਵੈ ਰੱਖਿਆ ਸੰਬੰਧੀ ਵਰਕਸ਼ਾਪ ਦਾ ਆਯੋਜਨ

Published

on

Organized self defense workshop at Arya College

ਲੁਧਿਆਣਾ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਿਦਿਆਰਥਣਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸਥਾਨਕ ਆਰੀਆ ਕਾਲਜ ਵਿੱਚ ਸਵੈ-ਰੱਖਿਆ ਤਕਨੀਕਾਂ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਰੈੱਡ ਰਿਬਨ ਕਲੱਬ ਅਤੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ ਨੂੰ ਸਵੈ-ਰੱਖਿਆ ਨਾਲ ਸਬੰਧਤ ਤਕਨੀਕਾਂ ਦੱਸੀਆਂ ਗਈਆਂ ਤਾਂ ਜੋ ਲੋੜ ਪੈਣ ‘ਤੇ ਉਹ ਆਪਣੀ ਰੱਖਿਆ ਕਰ ਸਕਣ।

ਏ.ਸੀ.ਐਮ.ਸੀ. ਦੇ ਸਕੱਤਰ ਸ਼੍ਰੀ ਐਸ.ਐਮ. ਸ਼ਰਮਾ ਨੇ ਸਵੈ-ਰੱਖਿਆ ਨੂੰ ਅੱਜ ਦੀ ਸਵੈ-ਨਿਰਭਰ ਔਰਤ ਲਈ ਮਹੱਤਵਪੂਰਨ ਦੱਸਿਆ। ਕਾਲਜ ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਔਰਤਾਂ ਨੂੰ ਵਧੇਰੇ ਸਸ਼ਕਤ ਬਣਾਉਣ ਦੇ ਨਾਲ-ਨਾਲ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਪਵੇਗਾ । ਪ੍ਰੋਗਰਾਮ ਦੇ ਅੰਤ ਵਿੱਚ ਵਰਕਸ਼ਾਪ ਵਿੱਚ ਉਤਮ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

Facebook Comments

Trending