ਪੰਜਾਬੀ
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ‘ਹਸਤਾ ਲਾ ਵਿਸਟਾ’ ਵਿਦਾਇਗੀ ਪਾਰਟੀ ਦਾ ਆਯੋਜਨ
Published
2 years agoon

ਲੁਧਿਆਣਾ : ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਹਿਊਮੈਨਟੀਜ਼ ਵਿਭਾਗ ਵੱਲੋਂ ਬੀ.ਏ. ਤੀਜੇ ਸਾਲ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ “ਹਸਤਾ ਲਾ ਵਿਸਟਾ” ਦਾ ਆਯੋਜਨ ਕੀਤਾ ਗਿਆ। ਇਸ ਵਿਦਾਇਗੀ ਪਾਰਟੀ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਰਵਿੰਦਰ ਕੌਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਤੇ ਸੁਰੀਲੇ ਗੀਤ, ਮਨਮੋਹਕ ਗਿਟਾਰ ਦੀ ਪੇਸ਼ਕਾਰੀ, ਹਿਸਟਰੀਓਨਿਕਸ ,ਕੋਰੀਓਗ੍ਰਾਫੀ , ਮਾਡਲਿੰਗ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀ ਗਈ। ਡਾ: ਕਮਲਜੀਤ ਕੌਰ ਗਰੇਵਾਲ, ਮੁਖੀ ਬਨਸਪਤੀ ਵਿਭਾਗ, ਡਾ: ਖੁਸ਼ਦੀਪ ਕੌਰ, ਕਾਮਰਸ ਵਿਭਾਗ ਅਤੇ ਡਾ: ਪੂਜਾ ਚੈਟਲੀ, ਮੁਖੀ, ਬੀਬੀਏ ਵਿਭਾਗ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ ਗਈ।
ਹਰਮੀਤ ਕੌਰ ਮਿਸ ਫੈਅਰਵੈਲ -2023 ਦੀ ਹੱਕਦਾਰ ਬਣੀ। ਫਸਟ ਰਨਰਅੱਪ ਦਾ ਖਿਤਾਬ ਤਾਨਿਆ ਨੇ ਹਾਸਲ ਕੀਤਾ। ਦੂਜੇ ਨੰਬਰ ਉੱਤੇ ਰਨਰ ਅੱਪ ਦਾ ਖਿਤਾਬ ਓਸ਼ੀਨ ਨੇ, ਮਿਸ ਚਾਰਮਿੰਗ ਸਮਾਈਲ ਦਾ ਖਿਤਾਬ ਇਸ਼ਿਕਾ ਪਰੀ ਨੂੰ; ਮਿਸ ਰੈਂਪ ਆਨ ਫਾਇਰ ਲਈ ਸਸ਼ੈਸ਼ ਚੁਣਿਆ ਗਿਆ।
ਮਾਸਟਰਜ਼ ਸ਼੍ਰੇਣੀ ਵਿੱਚ ਸਿਵਾਨੀ ਨੂੰ ਮਿਸ ਫੇਅਰਵੈਲ ਦਾ ਖਿਤਾਬ ਦਿੱਤਾ ਗਿਆ, ਮਨਮਿੰਦਰ ਕੌਰ ਮਿਸ ਸਨਸ਼ੈਸਨਲ ਦੀਵਾ ਸਿਰਲੇਖ ਨਾਲ ਸੋਹਣੀਆਂ ਮੁਟਿਆਰਾਂ ਨੂੰ ਗੁਲਦਸਤੇ ਭੇਟ ਕੀਤੇ ਗਏ।
ਕਾਰਜਕਾਰੀ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਸਮੁੱਚੀ ਇੰਚਾਰਜ ਸ੍ਰੀਮਤੀ ਸਬੀਨਾ ਭੱਲਾ, ਮੁਖੀ ਅੰਗਰੇਜ਼ੀ ਵਿਭਾਗ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਾਲਜ ਵਿਦਿਆਰਥੀਆਂ ਨੂੰ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
You may like
-
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਮਨਾਇਆ ਸ. ਭਗਤ ਸਿੰਘ ਦਾ ਜਨਮ ਦਿਹਾੜਾ
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ