ਪੰਜਾਬੀ

ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ‘ਚ ਫ਼ੈਸ਼ਨ ਸ਼ੋਅ ‘ਲੁਕਸ ਐਂਡ ਟ੍ਰੈਂਡਜ਼’ ਦਾ ਆਯੋਜਨ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ,ਲੁਧਿਆਣਾ ਵਿਖੇ ਐਮ.ਐਫ.ਡੀ.ਐਮ. ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਮੁੱਖੀ ਸ਼੍ਰੀਮਤੀ ਅਵਨਿੰਦਰ ਕੌਰ ਦੀ ਅਗਵਾਈ ਵਿੱਚ ਫ਼ੈਸ਼ਨ ਸ਼ੋਅ ‘ਲੁਕਸ ਐਂਡ ਟ੍ਰੈਂਡਜ਼’ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਐਮ.ਐਫ਼.ਡੀ.ਐਂਮ. ਅਤੇ ਬੀ.ਏ. ਫ਼ੈਸ਼ਨ ਡਿਜ਼ਾਈਨਿੰਗ ਦੀਆਂ ਵਿਦਿਆਂਰਥਣਾਂ ਵੱਲੋਂ ਤਿਆਰ ਕੀਤੀਆਂ ਗਈਆਂ ਪੁਸ਼ਾਕਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਸ਼ੋਅ ਦਾ ਮੁੱਖ ਆਕਰਸ਼ਣ ਸਟ੍ਰੀਟ ਸਟਾਇਲ, ਡਰੈਪਿੰਗ, ਕਾਫਤਾਨ, ਕੈਜ਼ੁਅਲ ਆਫ਼ ਸਕਰਟਸ,ਹਲਦੀ,ਮਹਿੰਦੀ,ਬੈਚਲਰਸ ਪਾਰਟੀ ਅਤੇ ਵਿਆਹ ਨਾਲ ਸੰਬੰਧਿਤ 9 ਵਰਗਾਂ ਵਿੱਚ ਵੰਡੀ ਪੁਸ਼ਾਕਾਂ ਦੀ ਪੇਸ਼ਕਾਰੀ ਰਹੀ। ਜਿਸ ਵਿੱਚ ਵਿਦਿਆਰਥਣਾਂ ਨੇ ਆਪਣੇ ਹੁਨਰ ਦੀ ਪੇਸ਼ਕਾਰੀ ਕਰਦਿਆਂ ਪੁਸ਼ਾਕਾਂ ਨੂੰ ਫੈਸ਼ਨ ਸ਼ੋਅ ਵਿੱਚ ਬਿਹਤਰੀਨ ਅਦਾਕਾਰੀ ਨਾਲ ਪੇਸ਼ ਕੀਤਾ। ਇਸ ਮੌਕੇ ਪੰਜ ਵਰਗਾਂ ਵਿੱਚ ਇਨਾਮ ਵੰਡ ਕਰਦਿਆਂ ਬੈਸਟ ਕਲੈਕਸ਼ਨ ਲਈ ਸਿਮਰਨ ਨੂੰ ਪਹਿਲਾ ਅਤੇ ਗੀਤਾਂਜਲੀ ਨੂੰ ਦੂਜਾ ਇਨਾਮ ਦਿੱਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.